ਮਸ਼ਹੂਰ ਗਾਇਕ ਸਈਦ ਸਾਬਰੀ ਦਾ ਦਿਲ ਦਾ ਦੌਰਾ ਪੈਣ ਨਾਲ ਇੰਤਕਾਲ

204

ਮਸ਼ਹੂਰ ਗਾਇਕ ਸਈਦ ਸਾਬਰੀ(85) ਦਾ ਐਤਵਾਰ ਨੂੰ ਜੈਪੁਰ ਵਿੱਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਹੈ । ਉਨ੍ਹਾਂ ਨੇ ਬਾਲੀਵੁਡ ਫਿਲਮ ਸਿਰਫ ਤੂੰ ਵਿੱਚ “ਏਕ ਮੁਲਾਕਾਤ ਜਰੂਰੀ ਹੈ ਸਨਮ” ਅਤੇ ਹਿਨਾ ਫਿਲਮ ਵਿੱਚ “ਦੇਰ ਨਾ ਹੋ ਜਾਏ” ਜਿਹੇ ਸੁਪਰਹਿਟ ਗੀਤ ਗਾਏ ਸਨ । ਉਹ ਕੁੱਝ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ । ਕਰੀਬ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਬੇਟੇ ਅਤੇ ਮਸ਼ਹੂਰ ਗਾਇਕ ਫਰੀਦ ਸਾਬਰੀ ਦਾ ਵੀ ਇੰਤਕਾਲ ਹੋ ਗਿਆ ਸੀ । ਦੇਸ਼-ਵਿਦੇਸ਼ ਵਿੱਚ ਗਾਇਕ ਸਈਦ ਸਾਬਰੀ ਅਤੇ ਉਨ੍ਹਾਂ ਦੇ ਦੋਨਾਂ ਬੇਟੇ ਫਰੀਦ ਅਤੇ ਅਮੀਨ ਦੀ ਜੋੜੀ ਸਾਬਰੀ ਬਰਦਰਸ ਦੇ ਨਾਮ ਨਲਾ ਮਸ਼ਹੂਰ ਸੀ ।

Real Estate