ਠੱਗ ਚੌਕਸੀ ਕਹਿੰਦਾ , “ਭਾਰਤੀ ਅਧਿਕਾਰੀ ਡੋਮਿਨਿਕਾ ਆ ਕੇ ਪੁੱਛਗਿੱਛ ਕਰ ਲੈਣ”

219

ਪੰਜਾਬ ਨੇਸ਼ਨਲ ਬੈਂਕ ਨਾਲ ਕਰੋੜਾਂ ਦਾ ਘੋਟਾਲਾ ਕਰਨ ਵਾਲੇ ਮੇਹੁਲ ਚੌਕਸੀ ਨੇ ਭਾਰਤ ਦੇ ਸਾਹਮਣੇ ਪੇਸ਼ਕਸ਼ ਰੱਖੀ ਹੈ । ਉਸ ਨੇ ਕਿਹਾ ਹੈ ਕਿ ਭਾਰਤੀ ਅਧਿਕਾਰੀ ਡੋਮਿਨਿਕਾ ਆਉਣ ਤੇ ਆਪਣੀ ਜਾਂਚ ਨਾਲ ਜੁੜੇ ਕੋਈ ਵੀ ਸਵਾਲ ਪੁੱਛਣ । ਚੌਕਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਤਾਂ ਭਾਰਤ ਸਿਰਫ ਇਲਾਜ ਲਈ ਛੱਡਿਆ ਸੀ । ਉਹ ਕਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹੈ । ਚੌਕਸੀ ਨੇ ਇਹ ਗੱਲਾਂ ਡੋਮਿਨਿਕਾ ਹਾਈਕੋਰਟ ਵਿੱਚ ਭੇਜੇ ਆਪਣੇ ਹਲਫਨਾਮੇ ਵਿੱਚ ਕਹੀਆਂ ਹਨ । ਚੌਕਸੀ ਨੇ ਹਲਫਨਾਮੇ ਵਿੱਚ ਕਿਹਾ ਕਿ ਭਾਰਤੀ ਅਧਿਕਾਰੀ ਮੇਰੇ ਖਿਲਾਫ ਕਿਸੇ ਵੀ ਜਾਂਚ ਦੇ ਸਿਲਸਿਲੇ ਵਿੱਚ ਸਵਾਲ ਕਰ ਸਕਦੇ ਹੈ ।

Real Estate