ਚੀਨ ਦੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਸਾਊਦੀ ਨਹੀਂ ਦੇ ਰਿਹਾ ਵੀਜ਼ੇ !

208

ਚੀਨ ਦੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਸਾਊਦੀ ਅਰਬ ਨੇ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਹੈ । ਇਹ ਵੈਕਸੀਨ ਪਾਕਿਸਤਾਨ ਵਿੱਚ ਜਿਆਦਾ ਲਗਾਈ ਗਈ ਹੈ ਜਿਸ ਦੌਰਾਨ ਹਜ ਯਾਤਰਾ ਜਾਂ ਰੋਜਗਾਰ ਲਈ ਪਾਕਿਸਤਾਨੀ ਨਾਗਰਿਕ ਸਊਦੀ ਅਰਬ ਜਾਣਾ ਚਾਹੁੰਦੇ ਹਨ , ਪਰ ਸਾਊਦੀ ਅਤੇ ਦੂਜੇ ਗਲਫ ਕੰਟਰੀਜ ਚੀਨੀ ਵੈਕਸੀਨ ਲਗਵਾਉਣ ਵਾਲੇ ਪਾਕਿਸਤਾਨੀਆਂ ਨੂੰ ਵੀਜਾ ਨਹੀਂ ਦੇ ਰਹੇ ਹਨ । ਪਾਕਿ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਖਾੜੀ ਦੇਸ਼ਾਂ ਦੇ ਨਾਲ ਇਹ ਮਾਮਲਾ ਸੁਲਝਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਗੱਲਬਾਤ ਕਰ ਰਹੇ ਹਨ । ਸ਼ੇਖ ਰਸ਼ੀਦ ਨੇ ਐਤਵਾਰ ਨੂੰ ਮੰਨਿਆ ਕਿ ਸਊਦੀ ਅਰਬ ਅਤੇ ਦੂਜੇ ਖਾੜੀ ਦੇਸ਼ ਉਨ੍ਹਾਂ ਪਾਕਿਸਤਾਨੀਆਂ ਨੂੰ ਵੀਜਾ ਜਾਰੀ ਨਹੀਂ ਕਰ ਰਹੇ ਹਨ , ਜਿਨ੍ਹਾਂ ਨੇ ਚੀਨ ਵਿੱਚ ਬਣੀ ਵੈਕਸੀਨ ਲਵਾਈ ਹੈ ।

Real Estate