ਕੇਰਲਾ ਜਾ ਕੇ ਇਲਾਜ ਕਰਵਾਉਣਾ ਚਾਹੁੰਦਾ ਆਸਾਰਾਮ ! ਸੁਪਰੀਮ ਕੋਰਟ ਵਿੱਚ ਕੀਤੀ ਹੈ ਅਪੀਲ

57

ਬਲਾਤਕਾਰ ਦੇ ਮਾਮਲੇ ਵਿੱਚ ਸਜਾ ਕੱਟ ਰਹੇ ਆਸਾਰਾਮ ਦੇ ਇਲਾਜ ਨੂੰ ਲੈ ਕੇ ਅਰਜੀ ਹਾਈਕੋਰਟ ਵਿੱਚੋਂ ਸੋਮਵਾਰ ਨੂੰ ਵਾਪਸ ਲੈ ਲਈ ਹੈ ।ਇਸ ਵਿੱਚ ਮੰਗ ਕੀਤੀ ਗਈ ਸੀ ਕਿ ਆਸਾਰਾਮ ਦਾ ਇਲਾਜ ਕੇਰਲ ਦੇ ਕਿਸੇ ਆਯੁਰਵੇਦ ਮਾਹਰ ਦੇ ਕੋਲ ਜਾਂ ਜੋਧਪੁਰ ਦੇ ਕਰਵੜ ਆਯੁਰਵੇਦ ਹਸਪਤਾਲ ਵਿੱਚ ਕੀਤਾ ਜਾਵੇ । ਆਸਾਰਾਮ ਦੀ ਅਰਜੀ ਹਾਈਕੋਰਟ ਵਿੱਚ ਸਵੀਕਾਰ ਨਹੀਂ ਕੀਤੀ ਗਈ ਸੀ। ਆਸਾਰਾਮ ਅਤੇ ਉਸ ਦੇ ਮੁੰਡੇ ਨੇ ਆਪਣੀ ਅਰਜੀ ਹਾਈਕੋਰਟ ਵਿੱਚੋਂ ਵਾਪਸ ਲੈ ਲਈ । ਇਸ ਦੇ ਬਾਅਦ ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਇਸ ਮੰਗ ਨੂੰ ਲੈ ਕੇ ਅਰਜੀ ਪਾ ਦਿੱਤੀ ਹੈ। ਜਿਸ ਉੱਤੇ ਫੈਸਲਾ ਆਉਣਾ ਬਾਕੀ ਹੈ ।
ਪਿਛਲੇ ਦਿਨਾਂ ਵਿੱਚ ਆਸਾਰਾਮ ਦੀ ਸਿਹਤ ਖ਼ਰਾਬ ਹੋਣ ਦੇ ਬਾਅਦ ਉਸ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਜਿੱਥੋਂ ਉਸਨੂੰ ਏਮਜ਼ ਸ਼ਿਫਟ ਕਰ ਦਿੱਤਾ ਗਿਆ ਸੀ । ਆਸਾਰਾਮ ਐਲੋਪੈਥੀ ਤਰੀਕੇ ਨਾਲ ਇਲਾਜ ਕਰਵਾਉਣ ਵਿੱਚ ਆਨਾਕਾਨੀ ਕਰ ਰਿਹਾ ਹੈ । ਇਸ ਲਈ ਹਾਈਕੋਰਟ ਵਿੱਚ ਉਸ ਨੇ ਮੰਗ ਕਰ ਬੇਨਤੀ ਕੀਤੀ ਸੀ ਕਿ ਉਸਦਾ ਇਲਾਜ ਆਯੁਰਵੇਦ ਤਰੀਕੇ ਨਾਲ ਕੀਤਾ ਜਾਵੇ ।

Real Estate