ਕਾਂਗਰਸ ਵਿੱਚ 3 ਵਿਧਾਇਕਾਂ ਦੀ ਐਂਟਰੀ ਤੋਂ ਬਾਅਦ ਹੁਣ ਕੇਜਰੀਵਾਲ ਵੀ ਕਰਨਗੇ ਮੀਟਿੰਗ

285

ਪੰਜਾਬ ਕਾਂਗਰਸ ਹੀ ਨਹੀਂ ਵਿਰੋਧੀ ਦਲ ਆਮ ਆਦਮੀ ਪਾਰਟੀ ਦੀ ਵੀ ਅੰਦਰੂਨੀ ਹਾਲਤ ਠੀਕ ਨਹੀਂ ਹੈ । ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪ ਦੇ ਬਾਗੀ ਆਗੂਆ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਇਸ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਗੰਭੀਰਤਾ ਨਾਲ ਲੈਂਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੁਰੰਤ ਡੈਮੇਜ ਕੰਟਰੋਲ ਵਿੱਚ ਜੁੱਟ ਗਏ ਹਨ । ਖ਼ਬਰਾਂ ਅਨੁਸਾਰ ਕੇਜਰੀਵਾਲ ਵੀ ਆਪਣੇ ਵਿਧਾਇਕਾਂ ਨੂੰ ਛੇਤੀ ਹੀ ਦਿੱਲੀ ਵਿੱਚ ਸੱਦ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਕੁਝ ਆਪ ਆਗੂ ਪੰਜਾਬ ਤੋਂ ਬਾਹਰੀ ਨੇਤਾਵਾਂ ਦੀ ਦਖਲ ਅੰਦਾਜੀ ਤੋਂ ਨਰਾਜ ਦੱਸੇ ਜਾ ਰਹੇ ਹਨ। ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦੀ ਕਮਾਨ ਸੌਂਪੀ ਦਿੱਤੇ ਜਾਣ ਦੀ ਮੰਗ ਵੀ ਚੱਲ ਰਹੀ ਹੈ । ਆਪ ਦੇ ਬਾਗੀਆਂ ਵਿੱਚ ਸ਼ਾਮਲ ਖਰੜ ਦੇ ਵਿਧਾਇਕ ਕੰਵਰ ਸੰਧੂ ਅਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਸਮੀਕਰਣ ਬਿਗਾੜ ਸਕਦੇ ਹਨ ।
ਵਿਧਾਨਸਭਾ ਵਿੱਚ ਆਪ ਦੇ 20 ਵਿਧਾਇਕਾਂ ਵਿੱਚੋਂ ਹੁਣ 16 ਹੀ ਰਹਿ ਗਏ ਹਨ ਅਤੇ ਉਸ ਵਿੱਚੋਂ ਵੀ ਦੋ ਪਾਰਟੀ ਦੇ ਨਾਲ ਨਹੀਂ ਹਨ।

Real Estate