ਕਰੋਨਾ ਦੌਰਾਨ ਵਾਪਸ ਡਾਕਟਰ ਦੀ ਨੌਕਰੀ ਕਰਨਾ ਚਾਹੁੰਦੀ ਨਵਜੋਤ ਕੌਰ ਸਿੱਧੂ

126

ਡਾ. ਨਵਜੋਤ ਕੌਰ ਸਿੱਧੂ (ਐਮ.ਡੀ. ਗਾਇਨੀਓਲੋਜੀ) ਨੇ ਸਰਕਾਰੀ ਨੌਕਰੀ ‘ਚ ਵਾਪਸੀ ਲਈ ਅਰਜ਼ੀ ਦਿੱਤੀ ਹੈ । ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਤੋਂ ਵਿਧਾਇਕ ਵਜੋਂ ਚੋਣ ਲੜਨ ਦੌਰਾਨ ਸਾਲ 2012 ਵਿੱਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਸੀ। ਵਿਭਾਗ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਕਾਰਨ ਮੌਜੂਦਾ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਮੈਂ ਇਸ ਸਿਹਤ ਸੰਕਟ ਦੌਰਾਨ ਆਪਣੇ ਰਾਜ ਦੇ ਲੋਕਾਂ ਦੀ ਸੇਵਾ ਲਈ ਡਿਊਟੀ ਵਿਚ ਸ਼ਾਮਲ ਹੋਣਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਹੈ ਕਿ ਮੈਂ ਇਸ ਸਮੇਂ ਪਟਿਆਲਾ ਵਿੱਚ ਰਹਿ ਰਹੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਵੀ ਡਿਊਟੀ ਲਗਾਈ ਜਾਵੇ ਹੈ ਜਿਸ ਵਿੱਚ ਮੈਂ ਰਾਜ ਦੇ ਲੋਕਾਂ ਦੀ ਸਹਾਇਤਾ ਕਰ ਸਕਾਂ। ਸਰਕਾਰੀ ਡਿਊਟੀ ‘ਤੇ ਹੋਣ ਦੌਰਾਨ ਮੈਂ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿਚ ਹਿੱਸਾ ਲੈਣ ਦੀ ਗੱਲ ਨਹੀਂ ਕਰਾਂਗੀ। ਇਸ ਸਮੇਂ ਮੇਰੇ ਕੋਲ ਕੋਈ ਰਾਜਨੀਤਿਕ ਅਹੁਦਾ ਨਹੀਂ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਬੇਨਤੀ ਨੂੰ ਗੰਭੀਰਤਾ ਨਾਲ ਅਤੇ ਫੌਰੀ ਤੌਰ ‘ਤੇ ਧਿਆਨ ਵਿਚ ਲਿਆਓਗੇ ਤਾਂ ਜੋ ਮੈਂ ਕੁਝ ਮਦਦ ਕਰ ਸਕਾਂ ਤੇ ਨਾਲ ਹੀ ਸੀਨੀਓਰਿਟੀ ਦੇ ਆਧਾਰ ‘ਤੇ ਉਚਿਤ ਰੁਤਬੇ ਦੀ ਮੰਗ ਵੀ ਕਰਦੀ ਹਾਂ।

Real Estate