ਮੁੰਬਈ ਨੇੜੇ ਇੱਕ ਫੈਕਟਰੀ ਵਿੱਚੋਂ ਗੈਸ ਹੋਈ ਲੀਕ

121

ਮਹਾਰਾਸ਼ਟਰ ‘ਚ ਮੁੰਬਈ ਨਾਲ ਲੱਗੇ ਬਦਲਾਪੁਰ ਵਿੱਚ ਇੰਡਸਟ੍ਰਿਅਲ ਗੈਸ ਲੀਕ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ । ਐਮਆਈਡੀਸੀ ਦੇ ਸ਼ਿਰਗਾਂਵ ਆਪਟੇਵਾਡੀ ਦੇ 3 ਕਿਲੋਮੀਟਰ ਦਾਇਰੇ ਵਿਚ ਗੈਸ ਰਿਸਾਅ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਸਥਾਨਕ ਲੋਕਾਂ ਦੀ ਸਿਹਤ ਵਿਗੜਨ ਤੋਂ ਬਾਅਦ ਨਜ਼ਦੀਕੀ ਹਸਪਤਾਲ ਵਿਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ।
ਗੈਸ ਲੀਕ ਹੋਣ ਤੋਂ ਬਾਅਦ ਲੋਕਾਂ ਵਿੱਚ ਭੱਜ-ਦੌੜ ਮੱਚ ਗਈ ਤੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਲਗੇ, ਜਿਸ ਤੋਂ ਬਾਅਦ ਪ੍ਰਸਾਸ਼ਨ ਲੋਕਾਂ ਨੂੰ ਸਮੜਾਉਣ ਵਿੱਚ ਕਾਮਯਾਬ ਰਿਹਾ ਕਿ ਗੈਸ ਜਹਿਰੀਲੀ ਨਹੀਂ ਹੈ । ਜਿਹੜੇ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ।

Real Estate