ਬਰੰਗ ਚਿੱਠੀ ਵਾਂਗ ਵਾਪਸ ਮੁੜੀ ਚੋਕਸੀ ਨੂੰ ਲੈਣ ਗਈ ਟੀਮ

112

ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਮਾਰ ਕੇ ਭੱਜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਭਾਰਤ ਵੱਲੋਂ ਭੇਜਿਆ ਗਿਆ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦਾ ਦਲ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਰਾਹੀ ਦੇਸ਼ ਪਰਤ ਰਿਹਾ ਹੈ। ਚੋਕਸੀ ਦੇ ਵਕੀਲਾਂ ਨੇ ਡੋਮੀਨਿਕਾ ਹਾਈ ਕੋਰਟ ਵਿੱਚ ਵਿਸ਼ੇਸ਼ ਪਟੀਸ਼ਨ ਦਾਇਰ ਕੀਤੀ ਸੀ। ਉਥੋਂ ਦੀ ਹਾਈ ਕੋਰਟ ਨੇ ਬੀਤੇ ਦਿਨ ਚੋਕਸੀ ਦੀ ਪਟੀਸ਼ਨ ’ਤੇ ਸੁਣਵਾਈ ਟਾਲ ਦਿੱਤੀ ਜਿਸ ਕਾਰਨ ਜਹਾਜ਼ ਬੀਤੀ ਰਾਤ ਅੱਠ ਵਜੇ ਤੋਂ ਬਾਅਦ ਡੋਮੀਨਿਕਾ ਤੋਂ ਉਡਾਣ ਭਰੀ। ਸੀਬੀਆਈ ਦੇ ਅਧਿਕਾਰੀ ਸ਼ਰਦ ਰਾਉਤ ਦੀ ਅਗਵਾਈ ਵਾਲਾ ਅਧਿਕਾਰੀਆਂ ਦਾ ਦਲ 13500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਵਿੱਚ ਲੋੜੀਂਦੇ ਚੋਕਸੀ ਨੂੰ ਭਾਰਤ ਲਿਆਉਣ ਲਈ ਕਰੀਬ 7 ਦਿਨਾਂ ਤੱਕ ਡੋਮੀਨਿਕਾ ਵਿੱਚ ਰਿਹਾ।

Real Estate