ਮੋਦੀ ਖਿਲਾਫ ਬੋਲਣ ਤੇ ਭਾਜਪਾਈ ਆਗੂ ਵੱਲੋਂ ਦਰਜ ਕਰਵਾਏ ਦੇਸ਼ਧ੍ਰੋਹ ਦੇ ਮੁਕੱਦਮੇ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

90

ਸੁਪਰੀਮ ਕੋਰਟ ਨੇ ਭਾਰਤ ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ ਭਾਜਪਾ ਦੇ ਇੱਕ ਨੇਤਾ ਵੱਲੋਂ ਦਾਇਰ ਕਰਵਾਇਆ ਦੇਸ਼ਧ੍ਰੋਹ ਦਾ ਮਾਮਲਾ ਰੱਦ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੇ ਇੱਕ ਸਥਾਨਕ ਨੇਤਾ ਨੇ ਵਿਨੋਦ ਦੇ ਯੂਟਿਊਬ ਸ਼ੋਅ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਰਾਜਧ੍ਰੋਹ ਅਤੇ ਹੋਰ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਜਸਟਿਸ ਯੂਯੂ ਲਲਿਤ ਅਤੇ ਵਿਨੀਤ ਸ਼ਰਨ ਨੇ ਵਿਨੋਦ ਦੂਆ ਦੀ ਉਸ ਬੇਨਤੀ ਨੂੰ ਵੀ ਨਾਮਨਜ਼ੂਰ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਦਸ ਸਾਲ ਤੋਂ ਵੱਧ ਤਜਰਬੇ ਵਾਲੇ ਪੱਤਰਕਾਰਾਂ ਖ਼ਿਲਾਫ਼ ਐੱਫਆਈਆਰ ਉਦੋਂ ਤੱਕ ਦਰਜ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਉਸ ਨੂੰ ਇਕ ਕਮੇਟੀ ਪਾਸ ਨਾ ਕਰ ਦੇਵੇ।
ਅਦਾਲਤ ਨੇ ਪਿਛਲੇ ਸਾਲ 20 ਜੁਲਾਈ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਣ ਦੀ ਸੁਰੱਖਿਆ ਨੂੰ ਅਗਲੇ ਹੁਕਮਾਂ ਤਕ ਵਧਾ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਭੇਜੇ ਗਏ ਕਿਸੇ ਵੀ ਸਵਾਲ ਦੇ ਜਵਾਬ ਦੇਣ ਦੀ ਲੋੜ ਨਹੀਂ ਹੈ। ਵਿਨੋਦ ਦੁਆ ਖ਼ਿਲਾਫ਼ ਪਿਛਲੇ ਸਾਲ 6 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਸਥਾਨਕ ਨੇਤਾ ਸ਼ਾਮ ਨੇ ਸ਼ਿਮਲਾ ਦੇ ਕੁਮਾਰਸੇਨ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਸ਼ਾਮ ਨੇ ਸ਼ਿਕਾਇਤ ਕੀਤੀ ਸੀ ਕਿ ਦੁਆ ਨੇ ਆਪਣੇ ਯੂਟਿਊਬ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਕੁਝ ਇਲਜ਼ਾਮ ਲਗਾਏ ਸਨ।

Real Estate