ਕੈਲੀਫੋਰਨੀਆ ਦੇ ਗਵਰਨਰ ਨੇ 2015 ਦੇ ਅਣਸੁਲਝੇ ਕਤਲ ਦੀ ਜਾਣਕਾਰੀ ਲਈ ਰੱਖਿਆ 50,000 ਡਾਲਰ ਦਾ ਇਨਾਮ

136

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 3 ਜੂਨ 2021 : ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਦੁਆਰਾ ਬੁੱਧਵਾਰ ਨੂੰ ਐਵਨਲ ਵਿੱਚ ਛੇ ਸਾਲ ਪਹਿਲਾਂ ਇੱਕ ਵਿਅਕਤੀ ਦੇ ਅਣਸੁਲਝੇ ਹੋਏ ਕਤਲ ਦੀ ਜਾਣਕਾਰੀ ਦੇਣ ਵਾਲੇ ਲਈ 50,000 ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਐਵਨਲ ਪੁਲਿਸ ਨੇ ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਫਰਵਰੀ, 2015 ਨੂੰ ਸ਼ਾਮ 7 ਵਜੇ ਦੇ ਕਰੀਬ, 31 ਸਾਲਾ ਵਿਅਕਤੀ ਸੈਂਟੋਸ ਕੈਬਰੇਰਾ ਈਸਟ ਸਟੈਨਿਸਲਸ ਦੇ 400 ਬਲਾਕ ਵਿੱਚ ਆਪਣੇ ਟਰੱਕ ਵੱਲ ਜਾ ਰਿਹਾ ਸੀ ਤਾਂ ਕਿਸੇ ਨੇ ਉਸਨੂੰ ਕਈ ਵਾਰ ਗੋਲੀ ਮਾਰ ਦਿੱਤੀ, ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ। ਇਸ ਹਮਲੇ ਦੇ ਬਾਅਦ ਹਮਲਾਵਰ ਆਪਣੇ ਵਾਹਨ ਸਮੇਤ ਭੱਜ ਗਿਆ ਸੀ।ਕੈਬਰੇਰਾ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਉਸਦੇ ਕਤਲ ਦੀ ਘਟਨਾ ਅਜੇ ਤੱਕ ਅਣਸੁਲਝੀ ਹੈ। ਇਸ ਘਟਨਾ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਵਨਲ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।ਜਿਸ ਲਈ ਗਵਰਨਰ ਦੇ ਕਰਾਈਮ ਟਿਪ ਰੀਵਾਰਡ ਪ੍ਰੋਗਰਾਮ ਦੇ ਹਿੱਸੇ ਵਜੋਂ 50,000 ਡਾਲਰ ਦਾ ਇਨਾਮ ਦਿੱਤਾ ਜਾ ਰਿਹਾ ਹੈ।

Real Estate