ਅਮਰੀਕਾ: ਮੋਡਰਨਾ ਨੇ ਕੋਵਿਡ ਟੀਕੇ ਦੀ ਪੂਰੀ ਪ੍ਰਵਾਨਗੀ ਲਈ ਕੀਤੀ ਅਰਜ਼ੀ ਦਾਖਲ

201

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 2 ਜੂਨ 2021 : ਅਮਰੀਕਾ ਵਿੱਚ ਪ੍ਰਮੁੱਖ ਕੋਰੋਨਾ ਟੀਕਾਕਰਨ ਕੰਪਨੀ ਮੋਡਰਨਾ ਨੇ ਮੰਗਲਵਾਰ ਨੂੰ ਇਸ ਦੇ ਕੋਵਿਡ -19 ਟੀਕੇ ਦੀ ਪੂਰੀ ਤਰ੍ਹਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦਾਖਲ ਕੀਤੀ ਹੈ, ਜੋ ਕਿ ਇਸ ਸਮੇਂ ਦੇਸ਼ ਵਿੱਚ ਸਿਰਫ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਹੈ।ਇੱਕ ਵੱਡੀ ਰੈਗੂਲੇਟਰੀ ਪ੍ਰਵਾਨਗੀ ਦੀ ਮੰਗ ਕਰਨ ਵਾਲੀ ਮੋਡਰਨਾ ਦੂਜੀ ਵੈਕਸੀਨ ਕੰਪਨੀ ਹੈ, ਇਸ ਤੋਂ ਪਹਿਲਾਂ ਫਾਈਜ਼ਰ/ ਬਾਇਓਨਟੈਕ ਨੇ ਅਮਰੀਕਾ ਵਿੱਚ ਉਨ੍ਹਾਂ ਦੇ ਕੋਵਿਡ -19 ਟੀਕੇ ਲਈ ਪੂਰੀ ਮਨਜ਼ੂਰੀ ਮੰਗੀ ਹੈ। ਟੀਕਿਆਂ ਲਈ ਪੂਰੀ ਪ੍ਰਵਾਨਗੀ, ਵਿਸ਼ਵ ਪੱਧਰ ‘ਤੇ ਟੀਕੇ ਦੀ ਝਿਜਕ ਨੂੰ ਦੂਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ। ਇਹ ਪ੍ਰਵਾਨਗੀ ਟੀਕਾ ਕੰਪਨੀਆਂ ਨੂੰ ਸਿੱਧੇ ਆਪਣੇ ਸ਼ਾਟਸ ਮਾਰਕੀਟ ਕਰਨ ਦੇ ਨਾਲ ਕੰਪਨੀਆਂ ਅਤੇ ਸਰਕਾਰੀ ਏਜੰਸੀਆਂ ਨੂੰ ਆਪਣੇ ਕਰਮਚਾਰੀਆਂ ਲਈ ਟੀਕੇ ਲਗਾਉਣ ਵਿੱਚ ਵੀ ਸਹਾਇਤਾ ਕਰੇਗੀ। ਮੋਡਰਨਾ ਆਉਣ ਵਾਲੇ ਹਫ਼ਤਿਆਂ ਵਿੱਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ(ਐੱਫ ਡੀ ਏ) ਨੂੰ ਅੰਕੜੇ ਜਮ੍ਹਾ ਕਰਵਾਉਣਾ ਜਾਰੀ ਰੱਖੇਗੀ। ਅੰਕੜੇ ਜਮ੍ਹਾਂ ਹੋਣ ਤੋਂ ਬਾਅਦ, ਐਫ ਡੀ ਏ ਕੰਪਨੀ ਨੂੰ ਸੂਚਿਤ ਕਰੇਗੀ ਕਿ ਇਸ ਨੂੰ ਸਮੀਖਿਆ ਲਈ ਰਸਮੀ ਤੌਰ ‘ਤੇ ਕਦੋਂ ਸਵੀਕਾਰ ਕੀਤਾ ਜਾਵੇਗਾ। ਅਮਰੀਕਾ ਵਿੱਚ ਮੋਡਰਨਾ ਨੇ ਕੋਵਿਡ -19 ਟੀਕੇ ਦੀਆਂ 300 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਸਰਕਾਰ ਨਾਲ ਸਮਝੌਤਾ ਕੀਤਾ ਹੈ ਅਤੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ ) ਦੇ ਅਨੁਸਾਰ, ਸੋਮਵਾਰ ਤੱਕ ਲੱਗਭਗ 124.5 ਮਿਲੀਅਨ ਸ਼ਾਟਾਂ ਦੇ ਨਾਲ, ਮੋਡਰਨਾ ਦੇ ਟੀਕੇ ਦੀਆਂ 151 ਮਿਲੀਅਨ ਤੋਂ ਵੱਧ ਖੁਰਾਕਾਂ ਨੂੰ ਅਮਰੀਕਾ ਵਿੱਚ ਵੰਡਿਆ ਗਿਆ ਹੈ। ਐਮਰਜੈਂਸੀ ਵਰਤੋਂ ਦੇ ਅਧਿਕਾਰ ਦੇ ਤਹਿਤ, ਐਫ ਡੀ ਏ ਇੱਕ ਪ੍ਰੋਡਕਟ ਨੂੰ ਐਮਰਜੈਂਸੀ ਦੇ ਦੌਰਾਨ ਉਪਲੱਬਧ ਸਬੂਤਾਂ ਦੇ ਅਧਾਰ ‘ਤੇ , ਬਿਨਾਂ ਕਿਸੇ ਪ੍ਰਵਾਨਗੀ ਜਾਂ ਮਨਜ਼ੂਰੀ ਲਈ ਉਡੀਕ ਕੀਤੇ ਬਿਨਾਂ ਲੋਕਾਂ ਲਈ ਉਪਲੱਬਧ ਕਰਵਾਉਂਦਾ ਹੈ।

Real Estate