20 ਦਿਨਾਂ ਅੰਦਰ ਹੀ ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ

284

ਲਖਨਊ ਦੇ ਪਿੰਡ ਇਮਾਲੀਆ ਵਿੱਚ 25 ਅਪਰੈਲ ਤੋਂ 15 ਮਈ ਦਰਮਿਆਨ 20 ਦਿਨਾਂ ਦੇ ਅੰਦਰ-ਅੰਦਰ ਇਕ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਅੱਠਵਾਂ ਮੈਂਬਰ ਲਗਾਤਾਰ ਹੋਈਆਂ ਮੌਤਾਂ ਦਾ ਸਦਮਾ ਨਾ ਸਹਾਰ ਸਕਿਆ ਤੇ ਦਿਲ ਦੇ ਦੌਰੇ ਕਾਰਨ ਜਾਨ ਗੁਆ ਬੈਠਾ। ਮ੍ਰਿਤਕਾਂ ਵਿਚ ਪਰਿਵਾਰ ਦੇ ਚਾਰ ਭਰਾ ਸ਼ਾਮਲ ਹਨ। ਓਂਕਾਰ ਯਾਦਵ, ਜੋ ਹੁਣ ਇਸ ਪਰਿਵਾਰ ਦਾ ਜ਼ਿੰਦਾ ਮੁਖੀ ਹੈ ਨੇ ਦੱਸਿਆ ਕਿ “ਮੇਰੇ ਚਾਰ ਭਰਾ, ਦੋ ਭੈਣਾਂ ਅਤੇ ਮਾਂ ਕੋਵਿਡ ਕਾਰਨ ਜਾਨ ਗੁਆ ਬੈਠੇ। ਮੇਰੀ ਚਾਚੀ ਸਦਮਾ ਸਹਿਣ ਨਹੀਂ ਕਰ ਸਕੀ ਅਤੇ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਹੋ ਗਈ।” ਪਰਿਵਾਰ ਨੇ ਇਨ੍ਹਾਂ ਸਾਰਿਆਂ ਦੀ 13ਵੀਂ ਇਕੋਂ ਦਿਨ ਮਨਾਈ।

Real Estate