ਐਂਟੀਗੁਆ ‘ਚ ਵਿਰੋਧੀ ਧਿਰ ਦੇ ਆਗੂ ਨੂੰ ਠੱਗ ਚੌਕਸੀ ਦੇ ਭਰਾ ਨੇ ਦਿੱਤੀ ਰਿਸ਼ਵਤ !

344

ਪੰਜਾਬ ਨੈਸ਼ਨਲ ਬੈਂਕ ਨਾਲ ਵੱਡੀ ਠੱਗੀ ਮਾਰ ਕੇ ਭੱਜੇ ਮੇਹੁਲ ਚੋਕਸੀ ਮਾਮਲੇ ਵਿੱਚ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਦੀ ਇੱਕ ਚਿੱਠੀ ਬਾਰੇ ਖ਼ਬਰਾਂ ਚੱਲ ਰਹੀਆਂ ਹਨ ,ਜਿਸ ਵਿਚ ਕਿਹਾ ਗਿਆ ਹੈ ਕਿ ਮੇਹੁਲ ਚੌਕਸੀ ਨੇ ਨਾਗਰਿਕਤਾ ਨਾਲ ਜੁੜੀ ਜਾਣਕਾਰੀ ਛੁਪਾਈ ਸੀ। ਦੂਜੇ ਪਾਸੇ, ਇਕ ਹੋਰ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੇਹੁਲ ਚੋਕਸੀ ਦੇ ਵੱਡੇ ਭਰਾ ਨੇ ਡੋਮਿਨਿਕਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਮਾਮਲੇ ਨੂੰ ਰੋਕਣ ਲਈ ਇਕ ਮੋਟੀ ਰਕਮ ਦਿੱਤੀ ਸੀ।
ਖ਼ਬਰਾਂ ਅਨੁਸਾਰ ਚੋਕਸੀ ਦੀ ਭਾਰਤ ਹਵਾਲਗੀ ਦੇ ਸੰਬੰਧ ਵਿਚ, ਉਸਦਾ ਵੱਡਾ ਭਰਾ ਚੇਤਨ ਚੋਕਸੀ ਡੋਮੀਨਿਕਾ ਦੀਆਂ ਰਾਜਨੀਤਿਕ ਸ਼ਖਸੀਅਤਾਂ ਨੂੰ ਸ਼ਾਂਤ ਕਰਨ ਵਿਚ ਲੱਗਾ ਹੋਇਆ ਹੈ। ਕੈਰੇਬੀਅਨ ਮੀਡੀਆ ਆਊਟਲੈੱਟ ਐਸੋਸੀਏਟ ਟਾਈਮਜ਼ ਦੇ ਅਨੁਸਾਰ, ਮੇਹੁਲ ਦੇ ਵੱਡੇ ਭਰਾ ਚੇਤਨ ਚਿਨੂਭਾਈ ਚੋਕਸੀ ਨੇ ਡੋਮੀਨੀਕਾ ਦੇ ਵਿਰੋਧੀ ਸੰਸਦ ਮੈਂਬਰਾਂ ਨੂੰ ਉਸਦੀ ਰੱਖਿਆ ਲਈ ਰਿਸ਼ਵਤ ਦਿੱਤੀ ਹੈ। ਚੇਤਨ ਚਿਨੂਭਾਈ ਚੋਕਸੀ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦਾ ਵੱਡਾ ਭਰਾ ਹੈ। ਚੇਤਨ ਨੂੰ ਨੀਰਵ ਮੋਦੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸਾਲ 2019 ਵਿਚ ਲੰਡਨ ਦੀ ਅਦਾਲਤ ਦੇ ਬਾਹਰ ਵੀ ਵੇਖਿਆ ਗਿਆ ਸੀ।

Real Estate