ਮੈਂ ਪੰਜਾਬ ਦੇ ਲੋਕਾਂ ਦੀ ਅਵਾਜ਼ ਹਾਈ ਕਮਾਨ ਨੂੰ ਦੱਸ ਦਿੱਤੀ ਹੈ : ਸਿੱਧੂ

151

ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਕਾਂਗਰਸ ਦੀ ਬਣਾਈ ਕਮੇਟੀ ਨੂੰ ਮਿਲੇ ਤੇ ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਪੂਰੀ ਬੁਲੰਦੀ ਨਾਲ ਪੰਜਾਬ ਦੇ ਲੋਕਾਂ ਦੀ ਅਵਾਜ਼ ਹਾਈ ਕਮਾਨ ਤੱਕ ਪਹੁੰਚਾ ਦਿੱਤੀ ਹੈ। ਪੰਜਾਬ ਕਾਂਗਰਸ ਵਿੱਚ ਇਸ ਵੇਲੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਵੱਲੋਂ ਬਾਗੀ ਸੁਰ ਪੇਸ਼ ਕੀਤੇ ਜਾ ਰਹੇ ਹਨ। ਇਸੇ ਨੂੰ ਦੂਰ ਕਰਨ ਲਈ ਸੋਨੀਆ ਗਾਂਧੀ ਵੱਲੋਂ ਇਹ ਕਮੇਟੀ ਤਿਆਰ ਕੀਤੀ ਗਈ ਹੈ। ਸੋਮਵਾਰ ਨੂੰ 20 ਤੋਂ ਵੱਧ ਵਿਧਾਇਕਾਂ ਦਾ ਵਫਦ ਕਮੇਟੀ ਨਾਲ ਮੁਲਾਕਾਤ ਕਰ ਚੁੱਕਿਆ ਹੈ। ਸਾਰਿਆਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ‘ਤੇ ਸਨ। ਨਵਜੋਤ ਸਿੱਧੂ ਨੇ ਮੁਲਾਕਾਤ ਮਗਰੋਂ ਕਿਹਾ, “ਹਾਈ ਕਮਾਨ ਨੇ ਮੈਨੂੰ ਸੱਦਿਆ ਸੀ ਤੇ ਮੈਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਅਵਾਜ਼ ਬਾਰੇ ਸਜਗ ਕੀਤਾ ਹੈ। ਜੋ ਮੇਰਾ ਸਟੈਂਡ ਸੀ ਉਹੀ ਰਹੇਗਾ। ਮੇਰੇ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਟੈਕਸਾਂ ਜ਼ਰੀਏ ਸਰਕਾਰ ਤੱਕ ਪਹੁੰਚਦਾ ਹੈ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਤੱਕ ਵਾਪਸ ਪਹੁੰਚਣਾ ਚਾਹੀਦਾ ਹੈ।” “ਮੈਂ ਪੰਜਾਬ ਦੇ ਹੱਕ ਤੇ ਸੱਚ ਦੀ ਅਵਾਜ਼ ਹਾਈ ਕਮਾਨ ਤੱਕ ਪਹੁੰਚਾ ਦਿੱਤੀ ਹੈ।”

Real Estate