ਚੌਕਸੀ ਨੂੰ ਵਾਪਸ ਲਿਆਉਣ ਲਈ ਡੌਮੀਨਿਕਾ ਬੈਠੀ ਹੈ ਭਾਰਤ ਦੀ ਅੱਠ ਮੈਂਬਰੀ ਟੀਮ

138


ਭਗੌੜੇ ਚੌਕਸੀ ਦੀ ਹਵਾਲਗੀ ਮਾਮਲੇ ’ਚ 2 ਜੂਨ ਨੂੰ ਹੋਣੀ ਹੈ ਸੁਣਵਾਈ

ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਮਾਰ ਕੇ ਭੱਜੇ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ ਵਿੱਚ ਲੈਂਡ ਕਰ ਚੁੱਕਾ ਹੈ।ਖ਼ਬਰਾਂ ਅਨੁਸਾਰ ਸੀਬੀਆਈ, ਐੱਨਫੋਰਸਮੈਂਟ ਡਾਇਰੈਕਟੋਰੇਟ ਤੇ ਵਿਦੇਸ਼ ਮੰਤਰਾਲੇ ਦੇ ਮੈਂਬਰਾਂ ਦੀ ਟੀਮ ਨੇ ਟਾਪੂਨੁਮਾ ਮੁਲਕ ਵਿੱਚ ਡੇਰੇ ਲਾਏ ਹੋਏ ਹਨ। ਖ਼ਬਰਾਂ ਹਨ ਕੇ ਇਹ ਅੱਠ ਮੈਂਬਰੀ ਟੀਮ ਸ਼ਨਿੱਚਰਵਾਰ ਦੁਪਹਿਰ ਨੂੰ ਪ੍ਰਾਈਵੇਟ ਜੈੱਟ ਰਾਹੀਂ ਡੌਮੀਨਿਕਾ ਪੁੱਜ ਗਈ ਸੀ। ਟੀਮ ਵਿੱਚ ਵਿਦੇਸ਼ ਮੰਤਰਾਲੇ, ਸੀਬੀਆਈ ਤੇ ਈਡੀ ਦੇ ਦੋ ਦੋ ਮੈਂਬਰਾਂ ਤੋਂ ਇਲਾਵਾ ਦੋ ਸੀਆਰਪੀਐੱਫ ਕਮਾਂਡੋਜ਼ ਵੀ ਹਨ, ਜੋ 2 ਜੂਨ ਨੂੰ ਚੋਕਸੀ ਦੀ ਭਾਰਤ ਨੂੰ ਹਵਾਲਗੀ ਮਾਮਲੇ ਵਿੱਚ ਹੋਣ ਵਾਲੀ ਸੁਣਵਾਈ ’ਚ ਸ਼ਾਮਲ ਹੋਣਗੇ।

Real Estate