ਕੋਰੋਨਾ ਪੀੜਿਤ ਦੀ ਲਾਸ਼ ਪਰਿਵਾਰ ਵੱਲੋਂ ਨਦੀ ਵਿੱਚ ਸੁੱਟੇ ਜਾਣ ਦੀ ਵੀਡੀਓ ਵਾਇਰਲ

286

ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦਾ ਅੰਤਮ ਸਸਕਾਰ ਕਰਨ ਦੀ ਥਾਂ ਪਰਿਵਾਰ ਨੇ ਉਸ ਨੂੰ ਰਾਪਤੀ ਨਦੀ ਵਿੱਚ ਸੁੱਟ ਦਿੱਤਾ। ਜਿਸ ਦੀ ਕਿਸੇ ਨੇ ਮੌਕੇ ਤੋਂ ਹੀ ਵੀਡੀਓ ਬਣਾ ਲਈ। ਵੀਡੀਓ ਵਿੱਚ ਦੋ ਵਿਅਕਤੀ ਲਾਸ਼ ਨੂੰ ਪੁੱਲ ਤੋਂ ਨਦੀ ਵਿੱਚ ਸੁੱਟ ਰਹੇ ਹਨ । ਮਾਮਲਾ ਕੋਤਵਾਲੀ ਨਗਰ ਖੇਤਰ ਦੇ ਰਾਪਤੀ ਨਦੀ ਉੱਤੇ ਬਣੇ ਸਿਸਈ ਘਾਟ ਪੁੱਲ ਦਾ ਹੈ । ਲਾਸ਼ ਸੁੱਟਣ ਵਾਲੇ ਦੋਨਾਂ ਦੀ ਪਹਿਚਾਣ ਹੋ ਗਈ ਹੈ । ਦੋਨੋ ਮ੍ਰਿਤਕ ਦੇ ਪਰਿਵਾਰਕ ਮੈਂਬਰ ਹੀ ਹਨ । ਪਹਿਲਾਂ ਇਹਨਾਂ ਵਿੱਚੋ ਇੱਕ ਨੂੰ ਸਿਹਤ ਵਿਭਾਗ ਦਾ ਮੁਲਾਜਮ ਦੱਸਿਆ ਗਿਆ ਸੀ ਪਰ ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ । ਇਨ੍ਹਾਂ ਦੋਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਹੈ ।
ਸੀਐਮਓ ਡਾ ਫਤਹਿਬਹਾਦੁਰ ਨੇ ਕਿਹਾ ਹੈ ਕਿ ਰਾਪਤੀ ਨਦੀ ਵਿੱਚ ਸੁੱਟੀ ਗਈ ਲਾਸ਼ ਸਿੱਧਾਰਥਨਗਰ ਜਿਲ੍ਹੇ ਦੇ ਸ਼ੋਹਰਤਗੜ ਦੇ ਰਹਿਣ ਵਾਲੇ ਪ੍ਰੇਮ ਨਾਥ ਦੀ ਸੀ। ਜਿਸ ਨੂੰ 25 ਮਈ ਨੂੰ ਕੋਰੋਨਾ ਹੋਣ ਉੱਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ । 28 ਮਈ ਨੂੰ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ । CMO ਨੇ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਦੇ ਤਹਿਤ ਉਸ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਦੇ ਦਿੱਤੀ ਸੀ । ਕੋਤਵਾਲੀ ਨਗਰ ਵਿੱਚ ਮਹਾਂਮਾਰੀ ਐਕਟ ਅਧੀਨ ਕੇਸ ਦਰਜ ਕਰਾ ਦਿੱਤਾ ਗਿਆ ਹੈ , ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Real Estate