ਕਿਸ ਨੇ ਖੜਕਾਇਆ ਠੱਗ ਮੇਹੁਲ ਚੌਕਸੀ ? ਜੇਲ੍ਹ ਤੋਂ ਸੱਟਾਂ ਲੱਗੀਆਂ ਤਸਵੀਰਾਂ ਆਈਆਂ ਸਾਹਮਣੇ

136

ਭਾਰਤ ਤੋਂ ਭਗੌੜੇ ਹੋਏ ਤੇ ਪੀਐੱਨਬੀ ਬੈਂਕ ਘੁਟਾਲੇ ਵਿੱਚ ਲੋੜੀਂਦੇ ਠੱਗ ਮੇਹੁਲ ਚੋਕਸੀ ਦੀਆਂ ਐਂਟੀਗੁਆ ਦੀ ਜੇਲ੍ਹ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਉਸ ਦੀ ਇੱਕ ਅੱਖ ਲਾਲ ਕੀਤੀ ਪਈ ਹੈ ਅਤੇ ਬਾਹਾਂ ‘ਤੇ ਵੀ ਨੀਲ ਪਏ ਹੋਏ ਹਨ। ਮੇਹੁਲ ਦੇ ਡੌਮਿਨਿਕਾ ਦੇ ਵਕੀਲ ਨੇ ਉਸ ਕੋਲ 23 ਮਈ ਨੂੰ ਪੁਸ਼ਟੀ ਕੀਤੀ ਸੀ ਕਿ ਮੇਹੁਲ ਨੂੰ ਅਗਵਾ ਕਰ ਕੇ ਕੁੱਟਿਆ-ਮਾਰਿਆ ਗਿਆ ਹੈ । ਉਨ੍ਹਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਪਿੰਡੇ ‘ਤੇ ਕਈ ਥਾਈਂ ਸੜੇ ਦੇ ਨਿਸ਼ਾਨ ਸਨ । ਚੌਕਸੀ ਦੇ ਵਕੀਲ ਦਾ ਦਾਅਵਾ ਹੈ ਕਿ ਉਸ ਦੇ ਕਲਾਈਂਟ ਦੇ ਪਿੰਡੇ ਉੱਪਰ ਨੀਲ ਕਿਸੇ ਬਿਜਲਈ ਉਪਕਰਨ ਕਾਰਨ ਪਏ ਹਨ। ਇਸ ਤੋਂ ਪਹਿਲਾਂ ਮੇਹੁਲ ਚੌਕਸੀ ਵੱਲ਼ੋਂ ਦਾਇਰ ਹੈਬੀਅਸ ਕੌਰਪਸ ਪਟੀਸ਼ਨ ਤੇ ਈਸਟਰਨ ਕੈਰੇਬੀਅਨ ਸੁਪਰੀਮ ਕੋਰਟ ਨੇ ਡੌਮਿਨਿਕੋ ਦੇ ਅਧਿਕਾਰੀਆਂ ‘ਤੇ ਮੇਹੁਲ ਨੂੰ ਦੇਸ਼ ਤੋਂ ਬਾਹਰ ਭੇਜਣ ‘ਤੇ ਰੋਕ ਲਗਾ ਦਿੱਤੀ ਸੀ। ਮੇਹੁਲ ਨੂੰ 2 ਜੂਨ ਤੋਂ ਪਹਿਲਾਂ ਭਾਰਤ ਵੀ ਨਹੀਂ ਭੇਜਿਆ ਜਾ ਸਕਦਾ ਸੀ।

Real Estate