ਆਸਟਰੇਲੀਆ ਵਿੱਚ ਚੂਹਿਆਂ ਨੇ ਕੀਤਾ ਕਿਸਾਨਾਂ ਦਾ ਜਿਉਣਾ ਮੁਸ਼ਕਿਲ !

291

ਆਸਟਰੇਲੀਆ ਵਿੱਚ ਚੂਹੇ ਇਨ੍ਹੀਂ ਦਿਨੀ ਕਿਸਾਨਾਂ ਲਈ ਮੁਸੀਬਤ ਬਣ ਚੁੱਕੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਚੂਹੇ ਫਸਲਾਂ ਦੀ ਬਰਬਾਦੀ ਕਰਦੇ ਵੇਖੇ ਜਾ ਸਕਦੇ ਹਨ। ਵੱਡੇ ਇਲਾਕੇ ਵਿੱਚ ਚੂਹਿਆਂ ਦੇ ਕੁਦਰਤੀ ਸ਼ਿਕਾਰੀ ਖ਼ਤਮ ਹੋ ਚੁੱਕੇ ਹਨ। ਅਜਿਹੇ ਚੂਹਿਆਂ ਦੀ ਇੱਥੇ ਭਰਮਾਰ ਹੋ ਗਈ ਹੈ। ਚੂਹੇ ਲਗਭਗ ਹਰ ਜਗ੍ਹਾ ਪਹੁੰਚ ਜਾਂਦੇ ਹਨ ਅਤੇ ਹਰ ਚੀਜ਼ ਬਰਬਾਦ ਕਰ ਰਹੇ ਹਨ। ਇੱਕ ਚੂਹੀ ਇੱਕ ਸਮੇਂ ਵਿੱਚ 7-10 ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਰੁੱਤ ਵਿੱਚ 500 ਤੱਕ ਬੱਚੇ। ਜਦੋਂ ਚੂਹੇ ਇਸ ਤਰ੍ਹਾਂ ਪਲੇਗ ਬਣ ਕੇ ਆਉਂਦੇ ਹਨ ਤਾਂ ਉਨ੍ਹਾਂ ਉੱਪਰ ਕਾਬੂ ਪਾਉਣਾ ਇੱਕ ਤਰ੍ਹਾਂ ਨਾਲ ਅਸੰਭਵ ਹੁੰਦਾ ਹੈ। ਹਾਲਾਤ ਇਹ ਹਨ ਕਿ ਕਿਸਾਨਾਂ ਦੇ ਘਰਾਂ ਵਿੱਚ ਵੀ ਚੂਹਿਆਂ ਦੀ ਦਹਿਸ਼ਤ ਹੈ। ਸਟੋਰ ਕੀਤੀ ਫਸਲਾਂ ਨੂੰ ਵੀ ਖਰਾਬ ਕਰ ਰਹੇ ਹਨ ।
ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ‘ਚ ਇੱਕ ਕਿਸਾਨ ਨੇ ਕਿਹਾ ਕਿ ਉਹ ਕੇਂਦਰੀ ਨਿਊ ਸਾਊਥ ਵੇਲਜ਼ ਦੇ ਸ਼ਹਿਰ ਬੋਗਨ ਗੇਟ ਨੇੜੇ ਆਪਣੇ ਖੇਤ ਵਿੱਚ ਫਸਲਾਂ ਬੀਜ ਕੇ ਇੱਕ ਤਰ੍ਹਾਂ ਨਾਲ ਜੂਆ ਖੇਡ ਰਿਹਾ ਹੈ। ਉਸ ਨੇ ਕਿਹਾ, “ਅਸੀਂ ਸਿਰਫ ਬਿਜਾਈ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਖਤ ਮਿਹਨਤ ਵਿਅਰਥ ਨਾ ਜਾਵੇ।” ਚੂਹੇ ਹਰ ਜਗ੍ਹਾ ਮੌਜੂਦ ਹੁੰਦੇ ਹਨ। ਉਹ ਖੇਤਾਂ, ਘਰਾਂ, ਛੱਤ, ਫਰਨੀਚਰ ਤੋਂ ਲੈ ਕੇ ਸਕੂਲ ਅਤੇ ਹਸਪਤਾਲਾਂ ਵਿੱਚ ਪਾਏ ਜਾ ਰਹੇ ਹਨ। ਲੋਕ ਚੂਹੇ ਦੇ ਮਲ-ਮੂਤਰ ਅਤੇ ਸੜਨ ਦੀ ਬਦਬੂ ਤੋਂ ਪ੍ਰੇਸ਼ਾਨ ਹਨ। ਬਹੁਤ ਸਾਰੇ ਲੋਕਾਂ ਦੇ ਇਸ ਤੋਂ ਬਿਮਾਰ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ।

Real Estate