ਕੀ 5G ਬਾਰੇ ਅਫ਼ਵਾਹਾਂ ਦਾ ਸ਼ਿਕਾਰ ਬਣ ਰਹੇ ਟਾਵਰ ?

152

5 g

ਪੰਜਾਬ ਵਿੱਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ 5ਜੀ ਟਾਵਰਾਂ ਤੋਂ ਕੋਰੋਨਾ ਵਾਇਰਸ ਫ਼ੈਲਣ ਦੀਆਂ ਅਫ਼ਵਾਹਾਂ ਦੇ ਚਲਦਿਆਂ 20 ਤੋਂ ਜ਼ਿਆਦਾ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸੋਸ਼ਲ ਮੀਡੀਆ, ਵਟਸਐਪ ਉੱਪਰ ਅਫ਼ਵਾਹਾਂ ਵਾਲੇ ਮੈਸਜ ਅਤੇ ਵੀਡੀਓ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ 5ਜੀ ਦੀ ਪਰਖ ਨਾਲ ਅਤੇ ਚਿੜੀਆਂ ਦੀ ਮੌਤ ਨੂੰ ਟਾਵਰਾਂ ਦੁਆਰਾ ਛੱਡੀਆਂ ਜਾਂਦੀਆਂ ਕਿਰਨਾਂ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ ਟੈਲੀਕਾਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕਿਤੇ ਵੀ ਹਾਲੇ ਤੱਕ 5ਜੀ ਦੀ ਪਰਖ ਸ਼ੁਰੂ ਨਹੀਂ ਹੋਈ ਹੈ।
ਹਰਿਆਣਾ ਵਿੱਚ ਵੀ ਟੈਲੀਫੋਨ ਟਾਵਰ ਇਨਫਰਾਸਟਰਕਚਰ ਪਰੋਵਾਈਡਰ ਐਸੋਸੀਏਸ਼ਨ ਦੇ ਸੀਨੀਅਰ ਮੈਨੇਜਰ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਸੀ ਕਿ ਪਿਛਲੇ ਦਸ ਦਿਨਾਂ ਦੌਰਾਨ ਉਨ੍ਹਾਂ ਦੇ ਚਾਰ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ 15-20 ਹੋਰ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

Real Estate