ਵੈਕਸੀਨ ਦੀ ‘ਬਣਾਉਟੀ ਤੰਗੀ’ ਦਾ ਡਰਾਮਾ ਕਰ ਰਹੀ ਹੈ ਸਰਕਾਰ !

163

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੋ ਵੈਕਸੀਨ ਨਿਰਮਾਤਾਵਾਂ ਭਾਰਤ ਬਾਇਓਟੈੱਕ ਤੇ ਭਾਰਤੀ ਸੀਰਮ ਇੰਸਟੀਚਿਊਟ ਨੂੰ ਫਾਇਦਾ ਪਹੁੰਚਾਉਣ ਦੇ ਇਰਾਦੇ ਨਾਲ ਦੇਸ਼ ਵਿੱਚ ਕੋਵਿਡ-19 ਵੈਕਸੀਨਾਂ ਦੀ ‘ਬਣਾਉਟੀ ਤੰਗੀ’ ਦਾ ਡਰਾਮਾ ਰਚ ਰਹੀ ਹੈ। ਪਾਰਟੀ ਨੇ ਕਿਹਾ ਕਿ ਸਰਕਾਰੀ ਟੀਕਾਕਰਨ ਕੇਂਦਰਾਂ ’ਚ ਟੀਕੇ ਨਹੀਂ ਮਿਲ ਰਹੇ ਜਦੋਂਕਿ ਨਿੱਜੀ ਹਸਪਤਾਲਾਂ ’ਚ ਉੱਚ ਕੀਮਤਾਂ ’ਤੇ ਧੜੱਲੇ ਨਾਲ ਟੀਕਾਕਰਨ ਜਾਰੀ ਹੈ। ‘ਆਪ’ ਦੀ ਤਰਜਮਾਨ ਆਤਿਸ਼ੀ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਬੰਦ ਕਰ ਦਿੱਤੀ ਗਈ ਹੈ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹੀ ਇਹੋ ਹਾਲ ਹੈ। ਆਤਿਸ਼ੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਨ ਧੜੱਲੇ ਨਾਲ ਜਾਰੀ ਹੈ ਤੇ ਇਨ੍ਹਾਂ ਹਸਪਤਾਲਾਂ ਵੱਲੋਂ ਵੱਖੋ ਵੱਖਰੇ ਰੇਟ ਵਸੂਲੇ ਜਾ ਰਹੇ ਹਨ।
ਆਤਿਸ਼ੀ ਨੇ ਕਿਹਾ, ‘‘ਆਲਮੀ ਪੱਧਰ ’ਤੇ ਕਈ ਵੈਕਸੀਨਾਂ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਫਾਈਜ਼ਰ ਵੈਕਸੀਨ ਨੂੰ 85 ਮੁਲਕਾਂ, ਮੌਡਰਨਾ ਨੂੰ 46 ਤੇ ਜੌਹਨਸਨ ਐਂਡ ਜੌਹਨਸਨ ਨੂੰ 41 ਮੁਲਕਾਂ ਵਿੱਚ ਪ੍ਰਵਾਨਗੀ ਮਿਲ ਚੁੱਕੀ ਹੈ। ਫਿਰ ਇਨ੍ਹਾਂ ਤਿੰਨ ਵੈਕਸੀਨਾਂ ਨੂੰ ਮੁਲਕ ਵਿੱਚ ਹੰਗਾਮੀ ਹਾਲਾਤ ’ਚ ਵਰਤੋਂ ਲਈ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਜਾ ਰਹੀ। ਜੇਕਰ ਆਲਮੀ ਸਿਹਤ ਸੰਸਥਾ ਇਨ੍ਹਾਂ ਨੂੰ ਮਨਜ਼ੂਰੀ ਦੇ ਸਕਦੀ ਹੈ ਤਾਂ ਭਾਰਤ ਕਿਉਂ ਨਹੀਂ ?

Real Estate