ਪੰਜਾਬ ਵਿਚਲੇ ਕਾਂਗਰਸੀਆਂ ਦੇ ਕਲੇਸ਼ ਬਾਰੇ ਤਿੰਨ ਮੇਂਬਰੀ ਕਮੇਟੀ ਦੀ ਮੀਟਿੰਗ ਅੱਜ

214

ਪੰਜਾਬ ਕਾਂਗਰਸ ਵਿੱਚ ਕਈ ਦਿਨ ਤੋਂ ਚੱਲ ਰਹੇ ਕਲੇਸ਼ ਨੂੰ ਮੁਕਾਉਣ ਲਈ ਕਾਂਗਰਸ ਹਾਈਕਮਾਨ ਨੇ 3 ਮੇਂਬਰੀ ਕਮੇਟੀ ਬਣਾਈ ਹੈ । ਕਮੇਟੀ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ , ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅੱਗਰਵਾਲ ਸ਼ਾਮਿਲ ਹਨ । ਖ਼ਬਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਮੇਟੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਡੈਮੇਜ ਕੰਟਰੋਲ ਵਿੱਚ ਜੁੱਟ ਗਏ ਹਨ । ਨਰਾਜ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਲਈ ਵਨ-ਟੂ-ਵਨ ਮੀਟਿੰਗ ਦੀ ਤਿਆਰੀ ਕੀਤੀ ਹੈ ।
ਹਾਈ ਕਮਾਨ ਕਮੇਟੀ ਦੀ ਪਹਿਲੀ ਮੀਟਿੰਗ ਪਾਰਟੀ ਮੁੱਖ ਦਫ਼ਤਰ ਵਿੱਚ ਸ਼ਨੀਵਾਰ ਸਵੇਰੇ ਹੋਵੇਗੀ । ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਸਾਰੇ ਨੇਤਾਵਾਂ ਵੱਲੋਂ ਕਿਹਾ ਗਿਆ ਹੈ ਕਿ ਆਪਸੀ ਮੱਤਭੇਦ ਦੀ ਚਰਚਾ ਸਾਰਵਜਨਿਕ ਮੰਚਾਂ ਉੱਤੇ ਨਾ ਕੀਤੀ ਜਾਵੇ।
ਦੱਸਣਯੋਗ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ , ਸੁਖਜਿੰਦਰ ਸਿੰਘ ਰੰਧਾਵਾ , ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਉੱਤੇ ਸਵਾਲ ਚੁੱਕੇ ਸਨ । ਇਹਨਾਂ ਵਿਚਕਾਰ ਗੁਪਤ ਮੀਟਿੰਗਾਂ ਦਾ ਦੌਰ ਹੁਾਲੇ ਵੀ ਜਾਰੀ ਹੈ ।

Real Estate