ਯਮੁਨਾ ਐਕਸਪ੍ਰੈਸਵੇਅ ਦੀਆਂ ਦੋ ਲਾਈਨਾਂ ਕਿਸਾਨਾਂ ਨੇ ਕੀਤੀਆਂ ਬੰਦ

278

ਨੋਇਡਾ ਦੇ ਜੇਵਰ ਟੌਲ ਪਲਾਜ਼ਾ ’ਤੇ ਅੱਜ ਸਵੇਰੇ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕੀਤਾ । ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਗੌਤਮ ਬੁੱਧ ਨਗਰ ਵਿੱਚ ਬੀਤੀ ਸ਼ਾਮ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਪੁਲੀਸ ਕੁਝ ਕਿਸਾਨ ਆਗੂਆਂ ਨੂੰ ਦੇਰ ਰਾਤ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਪਰ ਕਿਸਾਨ ਨਹੀਂ ਮੰਨੇ ਤੇ ਮੁੜ ਧਰਨਾ ਸਥਾਨ ’ਤੇ ਆ ਕੇ ਪ੍ਰਦਰਸ਼ਨ ਕੀਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੇ ਯਮੁਨਾ ਐਕਸਪ੍ਰੈਸ ਵੇਅ ਦੀਆਂ ਦੋ ਲੇਨਾਂ ’ਤੇ ਟਰੈਫਿਕ ਰੋਕਿਆ ਹੋਇਆ ਹੈ।

Real Estate