ਜਾਣੋ UAE ਦੇ ਗੋਲਡਨ ਵੀਜ਼ੇ ਬਾਰੇ

144

ਸੰਯੁਕਤ ਅਰਬ ਅਮਿਰਾਤ 10 ਸਾਲਾਂ ਦੇ ਲੰਬੇ ਸਮੇਂ ਲਈ ਗੋਲਡਨ ਵੀਜ਼ਾ ਦਿੰਦਾ ਹੈ, ਜਿਸ ਦਾ ਐਲਾਨ ਸਾਲ 2019 ਵਿੱਚ ਕੀਤਾ ਗਿਆ ਸੀ। ਇਸ ਦਾ ਮਕਸਦ ਯੂਏਈ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ, ਕੌਮਾਂਤਰੀ ਮਹੱਤਵ ਵਾਲੀਆਂ ਵੱਡੀਆਂ ਕੰਪਨੀਆਂ ਦੇ ਮਾਲਿਕਾਂ ਨੂੰ, ਮਹੱਤਵਪੂਰਨ ਖੇਤਰਾਂ ਦੇ ਪੇਸ਼ੇਵਰ ਲੋਕਾਂ ਨੂੰ, ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਯੂਏਈ ਦੇ ਵਿਕਾਸ ਲਈ ਭਾਗੀਦਾਰ ਬਣਾਉਣ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਦੱਸਿਆ ਗਿਆ।
ਜਿਨ੍ਹਾਂ ਕੋਲ ਗੋਲਡਨ ਕਾਰਡ ਵੀਜ਼ਾ ਹੋਵੇਗਾ ਉਹ ਬਿਨਾਂ ਕਿਸੇ ਕੰਪਨੀ ਜਾਂ ਵਿਅਕਤੀ ਦੀ ਸਹਾਇਤਾ ਦੇ ਯੂਏਈ ਵਿੱਚ ਆਪਣੇ ਪਤੀ ਜਾਂ ਪਤਨੀ ਅਤੇ ਬੱਚਿਆਂ ਨਾਲ ਰਹਿ ਸਕਣਗੇ।ਇਸ ਤੋਂ ਪਹਿਲਾਂ ਇਸ ਲਈ ਕਿਸੇ ਸਪੌਂਸਰ ਦੀ ਲੋੜ ਹੁੰਦੀ ਸੀ। ਇਸ ਦੇ ਨਾਲ ਹੀ ਇਹ ਵੀਜ਼ਾਧਾਰਕ ਤਿੰਨ ਕਰਮੀਆਂ ਨੂੰ ਸਪੌਂਸਰ ਵੀ ਕਰ ਸਕਣਗੇ।ਇਸ ਦੇ ਨਾਲ ਹੀ ਆਪਣੀ ਕੰਪਨੀ ਵਿੱਚ ਕਿਸੇ ਸੀਨੀਅਰ ਕਰਮੀ ਲਈ ਰੈਜੀਡੈਂਸੀ ਵੀਜ਼ਾ ਵੀ ਹਾਸਿਲ ਕਰ ਸਕਣਗੇ।ਗੋਲਡਨ ਕਾਰਡ 10 ਸਾਲ ਦੇ ਲੰਬੇ ਸਮੇਂ ਲਈ ਹੋਵੇਗਾ, ਜਿਸ ਤੋਂ ਬਾਅਦ ਉਸ ਨੂੰ ਰੀਨਿਊ ਕਰਵਾਉਣਾ ਪਵੇਗਾ। ਸ਼ਰਤਾਂ ਦੀ ਪਾਲਣਾ ਕਰਕੇ ਮਾਪਿਆਂ ਨੂੰ ਵੀ ਸਪੌਂਸਰ ਕੀਤਾ ਜਾ ਸਕਦਾ ਹੈ।
ਇਸ ਸਹੂਲਤ ਲਈ ਕੋਈ ਵੀ ਸ਼ਖਸ਼ ਮੁਲਕ ਵਿੱਚ ਘੱਟੋ-ਘੱਟ 10 ਮਿਲੀਅਨ ਦਿਰਹਮ (Arab Emirates Dirham) ਦਾ ਨਿਵੇਸ਼ ਕਰੇਗਾ। ਨਿਵੇਸ਼ ਕੀਤੀ ਗਈ ਰਕਮ ਲੋਨ ਤੇ ਨਾ ਹੋਵੇ। ਨਿਵੇਸ਼ ਘੱਟੋ-ਘੱਟ ਤਿੰਨ ਸਾਲ ਲਈ ਜ਼ਰੂਰੀ ਹੋਵੇਗਾ।

Real Estate