ਲਾਲ ਕਿਲ੍ਹੇ ਮਾਮਲੇ ਤੇ ਕੀ ਹੈ ਦਿੱਲੀ ਪੁਲਸ ਦੀ ਚਾਰਜਸ਼ੀਟ ?

188

26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਦਿੱਲੀ ਪੁਲਸ ਨੇ ਕੁਝ ਦਿਨ ਪਹਿਲਾਂ ਤੀਸ ਹਜ਼ਾਰੀ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਖਬਰਾਂ ਅਨੁਸਾਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨ ਲਾਲ ਕਿਲ੍ਹਾ ‘ਤੇ ਕਬਜ਼ਾ ਕਰ ਕੇ ਉੱਥੇ ਪੱਕਾ ਧਰਨਾ ਲਾਉਣਾ ਚਾਹੁੰਦੇ ਸਨ। 3,232 ਪੰਨਿਆਂ ਦੀ ਚਾਰਜਸ਼ੀਟ ‘ਚ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਦੀ ਸਾਜਿਸ਼ ਨਵੰਬਰ/ਦਸੰਬਰ 2020 ਵਿੱਚ ਹੀ ਰਚੀ ਜਾ ਚੁੱਕੀ ਸੀ, ਇਸ ਲਈ ਵੱਡੇ ਪੱਧਰ ‘ਤੇ ਪੰਜਾਬ ਅਤੇ ਹਰਿਆਣਾ ਵਿੱਚ ਟਰੈਕਟਰ ਖਰੀਦੇ ਵੀ ਗਏ ਸਨ। ਦਿੱਲੀ ਪੁਲਸ ਨੇ ਬਕਾਇਦਾ ਪੰਜਾਬ ਅਤੇ ਹਰਿਆਣਾ ਵਿਚ ਟਰੈਕਟਰਾਂ ਦੀ ਖਰੀਦ-ਫ਼ਰੋਖਤ ਦੇ ਡਾਟੇ ਨੂੰ ਚਾਰਜਸ਼ੀਟ ਦਾ ਹਿੱਸਾ ਬਣਾਇਆ ਹੈ। ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਲ ਕਿਲ੍ਹਾ ‘ਤੇ ਹੋਈ ਹਿੰਸਾ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ। ਦੇਸ਼-ਵਿਦੇਸ਼ ਵਿਚ ਕੇਂਦਰ ਸਰਕਾਰ ਦੇ ਅਕਸ ਖਰਾਬ ਕਰਨ ਲਈ ਗਣਤੰਤਰ ਦਿਵਸ ਵਰਗੇ ਮੌਕੇ ਨੂੰ ਚੁਣਿਆ ਗਿਆ। ਇਹ ਚਾਰਜਸ਼ੀਟ 17 ਮਈ ਨੂੰ ਤੀਜ ਹਜ਼ਾਰੀ ਕੋਰਟ ਵਿਚ ਇਕ ਮੈਜਿਸਟ੍ਰੇਟ ਦੇ ਸਾਹਮਣੇ ਦਾਇਰ ਕੀਤੀ ਗਈ ਸੀ। ਕੋਰਟ ਨੇ ਇਸ ਮੁੱਦੇ ‘ਤੇ ਅੱਗੇ ਦੀ ਸੁਣਵਾਈ ਲਈ ਇਸ ਨੂੰ 28 ਮਈ ਨੂੰ ਸੂਚੀਬੱਧ ਕੀਤਾ ਹੈ।

Real Estate