ਬਾਪ ਤੇ ਭਾਈ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ : ਮਹੂਆ ਮੋਇਤਰਾ

274

ਰਾਮਦੇਵ ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਅਪਣੇ ਵਿਵਾਦਤ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੇ ਚਲਦਿਆਂ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ। ਇਸ ਦੇ ਜਵਾਬ ਵਿਚ ਰਾਮਦੇਵ ਨੇ ਕਿਹਾ ਕਿ ਕਿਸੇ ਦੇ ਪਿਉ ’ਚ ਦਮ ਨਹੀਂ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ। ਰਾਮਦੇਵ ਦੇ ਇਸ ਬਿਆਨ ਨੂੰ ਲੈ ਕੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਤੰਜ਼ ਕੱਸਿਆ ਹੈ। ਮਹੂਆ ਮੋਇਤਰਾ ਨੇ ਟਵੀਟ ਕਰਦਿਆਂ ਕਿਹਾ ਕਿ ਰਾਮਦੇਵ ਨੇ ਸਹੀ ਕਿਹਾ ਹੈ ਕਿਉਂਕਿ ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਹਨ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਟਵੀਟ ਕੀਤਾ, ‘ਸਵਾਮੀ ਰਾਮਦੇਵ ਨੂੰ ਕਿਸੇ ਦਾ ਬਾਪ ਵੀ ਗ੍ਰਿਫ਼ਤਾਰ ਨਹੀਂ ਕਰ ਸਕਦਾ। ਸੱਚ ਕਿਹਾ ਤੁਸੀਂ, ਰਾਮਕ੍ਰਿਸ਼ਨ ਯਾਦਵ। ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਨੇ’।

mahua moitra
mahua moitra TMC
Real Estate