ਐਂਟੀਗੁਆ ਤੋਂ ਭੱਜਿਆ ਠੱਗ ਚੌਕਸੀ ਗਿ੍ਫ਼ਤਾਰ

79

mehul choksi missing from antigua

ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਠੱਗ ਮੇਹੁਲ ਚੌਕਸੀ ਨੂੰ ਡੋਮਿਨਿਕਾ ‘ਚ ਗਿ੍ਫ਼ਤਾਰ ਕਰ ਲਿਆ ਗਿਆ ਹੈ। ਖ਼ਬਰਾਂ ਮੁਤਾਬਕ ਉਹ ਐਂਟੀਗੁਆ ਤੋਂ ਕਿਊਬਾ ਭੱਜਣ ਦੀ ਤਿਆਰੀ ਵਿਚ ਸੀ। ਐਂਟੀਗੁਆ ਦੀ ਅਥਾਰਿਟੀ ਨੇ ਉਸ ਨੂੰ ਕਾਬੂ ਕੀਤੇ ਜਾਣ ਬਾਰੇ ਸੀਬੀਆਈ ਤੇ ਈਡੀ ਨੂੰ ਜਾਣੂ ਕਰਵਾ ਦਿੱਤਾ ਹੈ। ਚੌਕਸੀ 2018 ਤੋਂ ਐਂਟੀਗੁਆ ਤੇ ਬਰਬੁਡਾ ‘ਚ ਰਹਿ ਰਿਹਾ ਸੀ। ਉਸ ਨੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਹੋਈ ਸੀ। ਦੱਸ ਦਈਏ ਕਿ ਐਤਵਾਰ ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਚੌਕਸੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਤੋਂ ਹੀ ਉਸ ਦੀ ਤਲਾਸ਼ ਸ਼ੁਰੂ ਹੋ ਗਈ ਸੀ। ਕਿਹਾ ਜਾ ਰਿਹਾ ਹੈ ਚੌਕਸੀ ਕਿਸ਼ਤੀ ਦੀ ਸਹਾਇਤਾ ਨਾਲ ਡੋਮੀਨੀਕਾ ਪਹੁੰਚ ਗਿਆ। ਉਸਦੇ ਖਿਲਾਫ Lookout circular ਜਾਰੀ ਕੀਤਾ ਗਿਆ ਸੀ। ਉਸ ਨੂੰ ਸਥਾਨਕ ਪੁਲਿਸ ਨੇ ਡੋਮਿਨਿਕਾ ਵਿੱਚ ਫੜ ਲਿਆ ।
ਮੇਹੁਲ ਚੌਕਸੀ ਖ਼ਿਲਾਫ਼ ਐਂਟੀਗੁਆ ਤੇ ਬਰਬੁਡਾ ‘ਚ ਦੋ ਕੇਸ ਚੱਲ ਰਹੇ ਹਨ। ਇਕ ਤਾਂ ਭਾਰਤ ਦੀ ਹਵਾਲਗੀ ਦਾ ਹੈ ਤੇ ਦੂਜਾ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਹੈ। ਉਥੇ ਹੀ ਐਂਟੀਗੁਆ ਦੇ ਪ੍ਰਧਾਨਮੰਤਰੀ ਗੇਸਟਨ ਬਰਾਉਨੀ ਨੇ ਨਿਊਜ ਏਜੰਸੀ ਨੂੰ ਕਿਹਾ – ਅਸੀਂ ਡੋਮਿਨਿਕਾ ਸਰਕਾਰ ਨੂੰ ਉਸਨੂੰ (ਮੇਹੁਲ ਚੌਕਸੀ ) ਨੂੰ ਹਿਰਾਸਤ ਵਿੱਚ ਲੈਣ ਨੂੰ ਕਿਹਾ ਹੈ । ਉਹ ਗੈਰਕਾਨੂਨੀ ਤੌਰ ਉੱਤੇ ਉਸ ਦੇਸ਼ ਵਿੱਚ ਦਾਖਲ ਹੋਇਆ ਹੈ । ਉਸ ਨੂੰ ਸਿੱਧੇ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਹੈ ।

Real Estate