ਭਾਰਤ ਨੂੰ ਆਪਣੀਆਂ ਸ਼ਰਤਾਂ ਤੇ 5 ਕਰੋੜ ਡੋਜ਼ਾਂ ਦੇਣ ਲਈ ਤਿਆਰ ‘ਫਾਈਜ਼ਰ’ !

325

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦੌਰਾਨ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇਸ ਸਾਲ 2021 ਵਿੱਚ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ ਦੇਣ ਨੂੰ ਤਿਆਰ ਹੈ ਪਰ ਕੰਪਨੀ ਭਾਰਤ ਸਰਕਾਰ ਤੋਂ ਕੁਝ ਨਿਯਮਾਂ ‘ਚ ਛੋਟ ਚਾਹੁੰਦੀ ਹੈ। ਇਨ੍ਹਾਂ ‘ਚੋਂ 1 ਕਰੋੜ ਟੀਕੇ ਜੁਲਾਈ ‘ਚ, 1 ਕਰੋੜ ਟੀਕੇ ਅਗਸਤ ਅਤੇ 2 ਕਰੋੜ ਸਤੰਬਰ ਅਤੇ 1 ਕਰੋੜ ਟੀਕੇ ਅਕਤੂਬਰ ਵਿਚ ਉਪਲੱਬਧ ਕਰਵਾਏ ਜਾਣਗੇ। ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਗੱਲ ਕਰੇਗੀ ਅਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਨੂੰ ਫਾਈਜ਼ਰ ਇੰਡੀਆ ਨਾਲ ਕਰਨਾ ਹੋਵੇਗਾ। ਖਰੀਦੇ ਗਏ ਟੀਕੇ ਦਾ ਘਰੇਲੂ ਪੱਧਰ ‘ਤੇ ਵੰਡ ਕਰਨ ਦਾ ਕੰਮ ਵੀ ਭਾਰਤ ਸਰਕਾਰ ਨੂੰ ਖ਼ੁਦ ਕਰਨਾ ਹੋਵੇਗਾ। ਕੰਪਨੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇਕਰ ਫਾਈਜ਼ਰ ਦੀ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਪ੍ਰਕਾਰ ਦਾ ਕੋਈ ਕਾਨੂੰਨੀ ਪੇਂਚ ਫਸਦਾ ਹੈ ਤਾਂ ਇਸ ਲਈ ਕੰਪਨੀ ਜਵਾਬਦੇਹ ਨਹੀਂ ਹੋਵੇਗੀ। ਫਾਈਜ਼ਰ ਨੇ ਭਾਰਤ ਸਰਕਾਰ ਨੂੰ ਟੀਕੇ ਦੀ ਸਪਲਾਈ ਲਈ ਭਾਰਤ ਸਰਕਾਰ ਨਾਲ ਸਮਝੌਤੇ ਦੀ ਸ਼ਰਤ ਵੀ ਰੱਖੀ ਹੈ ਅਤੇ ਇਸ ਦੇ ਦਸਤਾਵੇਜ਼ ਭੇਜ ਦਿੱਤੇ ਹਨ। ਕੰਪਨੀ ਮੁਤਾਬਕ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਇਸ ਦੇ ਕਰਾਰ ਕੀਤੇ ਹਨ। ਕੰਪਨੀ ਫਾਈਜ਼ਰ ਮੁਤਾਬਕ ਦੁਨੀਆ ਭਰ ‘ਚ ਫਾਈਜ਼ਰ ਟੀਕੇ ਦੀ ਹੁਣ ਤੱਕ 14।7 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਤੋਂ ਵੀ ਕਿਸੇ ਤਰ੍ਹਾਂ ਦੇ ਮਾੜਾ ਪ੍ਰਭਾਵ ਦੀ ਰਿਪੋਰਟ ਨਹੀਂ ਆਈ ਹੈ।
ਭਾਰਤ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਹਾਲੇ ਦੋ ਟੀਕਿਆਂ- ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਸਾਲ ਜਨਵਰੀ ਦੇ ਅੱਧ ਵਿਚ ਸ਼ੁਰੂ ਕੀਤੇ ਗਏ ਕੋਰੋਨਾ ਟੀਕਾਕਰਨ ਮੁਹਿੰਮ ਤੋਂ ਬਾਅਦ ਹੁਣ ਤੱਕ 20 ਕਰੋੜ ਟੀਕੇ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ਨੇ ਰੂਸ ਦੀ ‘ਸਪੂਤਨਿਕ ਵੀ’ ਵੈਕਸੀਨ ਨੂੰ ਵੀ ਮਨਜ਼ੂਰੀ ਦਿੱਤੀ ਹੈ।

Real Estate