ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ

253

ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡੇਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਜਿਨੇਵਾ ਵਿਚ ਮੁਲਾਕਾਤ ਕਰ ਰਹੇ ਹਨ। ਬਾਈਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸਾਰੇ ਮੁੱਦਿਆਂ ‘ਤੇ ਗੱਲਬਾਤ ਹੋਵੇਗੀ, ਜਿਨ੍ਹਾਂ ਦੀ ਜਾਣਕਾਰੀ ਸਾਰਿਆਂ ਨੂੰ ਹੈ। ਅਸੀਂ ਚਾਹੁੰਦੇ ਹਾਂ ਕਿ ਰੂਸ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਸੁਧਾਰ ਹੋਵੇ। ਕਲਾਈਮੇਟ ਚੇਂਜ ਅਤੇ ਜੀ-20 ਦੀ ਮੀਟਿੰਗ ਵਿਚ ਦੋਵੇਂ ਵਰਚੁਅਲੀ ਸ਼ਾਮਲ ਸਨ। ਪਰ ਹੁਣ ਇਹ ਪਹਿਲੀ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਆਹਮੋ ਸਾਹਮਣੇ ਗੱਲਬਾਤ ਕਰਨਗੇ।
ਟਰੰਪ ਅਤੇ ਇਸ ਤੋਂ ਪਹਿਲਾਂ ਓਬਾਮਾ ਦੇ ਦੌਰ ਵਿਚ ਰੂਸ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਲੇਕਿਨ ਇਸ ਵਿਚ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਸੀ। ਕੁਝ ਮੌਕਿਆਂ ‘ਤੇ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਨੇ ਟਰੰਪ ‘ਤੇ ਦੋਸ਼ ਲਾਏ ਸਨ ਕਿ ਉਹ ਚੋਣ ਜਿੱਤਣ ਲਈ ਰੂਸ ਦੀ ਮਦਦ ਲੈ ਰਹੇ ਹਨ। ਬਾਈਡਨ ਨੇ ਪਿਛਲੇ ਮਹੀਨੇ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਹਮੋ ਸਾਹਮਣੇ ਗੱਲਬਾਤ ਦਾ ਮਤਾ ਰੱਖਿਆ ਸੀ। ਇਸ ਨੂੰ ਪੁਤਿਨ ਨੇ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਹੋਈ। ਇਸੇ ਮੁਲਾਕਾਤ ਤੋਂ ਬਾਅਦ ਤੈਅ ਹੋ ਗਿਆ ਸੀ ਕਿ ਬਾਇਡੇਨ ਅਤੇ ਪੁਤਿਨ ਜਲਦ ਮਿਲਣਗੇ।

Real Estate