ਪੰਜਾਬ ਵਿੱਚ MP ਤੇ ਵਿਧਾਇਕਾਂ ਖਿਲਾਫ 163 ਕੇਸ ਵਿਚਾਰਅਧੀਨ , ਹਾਈਕੋਰਟ ਨੇ ਪੁੱਛਿਆ, ਜਾਂਚ ਵਿੱਚ ਦੇਰੀ ਕਿਉਂ ?

166

ਪੰਜਾਬ ਦੇ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ ਕੋਰਟ ਵਿੱਚ ਵਿਚਾਰ-ਅਧੀਨ ਮਾਮਲਿਆਂ ਉੱਤੇ ਸੋਮਵਾਰ ਨੂੰ ਸੁਣਵਾਈ ਹੋਈ ਹੈ ਜਿਸ ਦੌਰਾਨ ਪੰਜਾਬ ਹਾਈਕੋਰਟ ਨੇ ਇਹਨਾਂ ਦੇ ਖਿਲਾਫ ਹੋ ਰਹੀ ਜਾਂਚ ਵਿੱਚ ਦੇਰੀ ਦਾ ਕਾਰਨ ਪੁੱਛਿਆ। ਪੰਜਾਬ ਦੇ ਆਈਜੀਪੀ ਲਿਟਿਗੇਸ਼ਨ ਬਿਊਰੋ ਆਫ ਇੰਵੇਸਟਿਗੇਸ਼ਨ ਅਰੁਣ ਪਾਲ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ 163 ਮਾਮਲੇ ਸੰਸਦਾਂ ਅਤੇ ਵਿਧਾਇਕਾਂ ਦੇ ਵਿਚਾਰਾਧੀਨ ਹਨ । ਇਹਨਾਂ ਵਿਚੋਂ ਕਈ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਸ਼ਾਮਿਲ ਹਨ । ਕਈ ਮਾਮਲੇ ਟਰਾਇਲ ਕੋਰਟ ਵਿੱਚ ਅਤੇ ਕਈ ਕੇਸ ਸੀਬੀਆਈ ਨੂੰ ਟਰਾਂਸਫਰ ਕੀਤੇ ਗਏ ਹਨ ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਮਾਮਲਾ ਉੱਠਿਆ ਹੈ । ਹਾਈਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਸਪੱਸ਼ਟ ਕੀਤਾ ਸੀ ਕਿ ਸੀਬੀਆਈ , ਈਡੀ ਅਤੇ ਦੂਜੀ ਜਾਂਚ ਏਜੰਸੀਆਂ ਦੇ ਕੋਲ ਵਿਚਾਰਾਧੀਨ ਮਾਮਲੀਆਂ ਦੀ ਜਾਣਕਾਰੀ ਦਿੱਤੀ ਜਾਵੇ। ਹੁਣ ਵੀਰਵਾਰ ਨੂੰ ਇਸ ਤੇ ਅਗਲੀ ਸੁਣਵਾਈ ਹੋਵੇਗੀ ।
ਸੋਮਵਾਰ ਨੂੰ ਚੰਡੀਗੜ ਐੱਸ ਐੱਸ ਪੀ ਕੁਲਦੀਪ ਚਾਹਿਲ ਨੇ ਹਾਈਕੋਰਟ ਨੂੰ ਦੱਸਿਆ ਕਿ ਸੰਸਦ ਅਤੇ ਵਿਧਾਇਕਾਂ ਦੇ ਖਿਲਾਫ ਚੰਡੀਗੜ ਵਿੱਚ 7 ਕੇਸ ਦਰਜ ਹਨ । ਸਾਰਿਆਂ ਦੀ ਜਾਂਚ ਜਾਰੀ ਹੈ, ਇਹਨਾਂ ਵਿਚੋਂ ਕੋਈ ਵੀ ਮਾਮਲਾ ਕੋਰਟ ਨਹੀਂ ਪਹੁੰਚਿਆ ਹੈ । ਬੈਂਚ ਨੇ ਇਸ ਉੱਤੇ ਐੱਸ ਐੱਸ ਪੀ ਤੋਂ ਪੁੱਛਿਆ ਕਿ ਜਾਂਚ ਵਿੱਚ ਦੇਰੀ ਦਾ ਕੀ ਕਾਰਨ ਹੈ ਤਾਂ ਉਨ੍ਹਾਂ ਕਿਹਾ ਕਿ ਕੋਵਿਡ ਦੇ ਚਲਦੇ ਦੇਰੀ ਹੋ ਰਹੀ ਹੈ ।
ਜਿੰਨ੍ਹਾਂ ਤੇ ਮਾਮਲੇ ਹਨ ਉਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ , ਬਲਵਿੰਦਰ ਬੈਂਸ , ਸਿਮਰਜੀਤ ਸਿੰਘ ਬੈਂਸ , ਕੁਲਤਾਰ ਸਿੰਘ ਸੰਧਵਾਂ , ਸ਼ਰਨਜੀਤ ਸਿੰਘ ਢਿਲੋਂ , ਮਨਪ੍ਰੀਤ ਸਿੰਘ ਅਯਾਲੀ , ਪਵਨ ਕੁਮਾਰ ਟੀਨੂੰ , ਮਨਜੀਤ ਸਿੰਘ ਬਿਲਾਸਪੁਰ , ਕੁਲਵੰਤ ਸਿੰਘ ਪੰਡੋਰੀ , , ਸਰਬਜੀਤ ਕੌਰ ਮਾਣੂਕੇ , ਡਾ ਸੁਖਵਿੰਦਰ ਕੁਮਾਰ ਸੁਖੀ , । ਜੈ ਸਿੰਘ ਰੌੜੀ , ਮੀਤ ਹੇਅਰ , ਹਰਿੰਦਰ ਪਾਲ ਸਿੰਘ ਚੰਦੂਮਾਜਰਾ , ਨਵਜੋਤ ਸਿੰਘ ਸਿੱਧੂ ,ਬਲਜਿੰਦਰ ਕੌਰ , ਪਰਮਿੰਦਰ ਸਿੰਘ ਢੀਂਡਸਾ , ਦਲਵੀਰ ਸਿੰਘ ਗੋਲਡੀ , ਚਰਨਜੀਤ ਸਿੰਘ ਚੰਨੀ , ਬਿਕਰਮ ਸਿੰਘ ਮਜੀਠਿਆ , ਕੰਵਲਜੀਤ ਸਿੰਘ ਰੋਜ਼ੀ ,ਗੁਰਪ੍ਰਤਾਪ ਸਿੰਘ ਵਡਾਲਾ , ਮਾਸਟਰ ਬਲਦੇਵ ਸਿੰਘ , ਬੁੱਧ ਰਾਮ , ਰੁਪਿੰਦਰ ਕੌਰ ਰੂਬੀ , ਸਾਧੂ ਸਿੰਘ , ਬ੍ਰਿਗ ਭੁਪਿੰਦਰ ਸਿੰਘ ਲਾਲੀ ,ਬਲਦੇਵ ਸਿੰਘ ਖਹਿਰਾ ਸ਼ਾਮਿਲ ਹਨ ।
ਸਾਬਕਾ ਵਿਧਾਇਕਾਂ ਵਿੱਚ ਮਲਕੀਤ ਸਿੰਘ ,ਗੁਲਜਾਰ ਸਿੰਘ ਰਣੀਕੇ ,ਵੀਰ ਸਿੰਘ ਲੋਪੋਕੇ , ਅਮਰਪਾਲ ਸਿੰਘ ਬੋਨੀ , ਗੁਰਇਕਬਾਲ ਕੌਰ , ਸੇਵਾ ਸਿੰਘ ਸੇਖਵਾ , ਦੇਸ਼ ਰਾਜ ਧੁੱਗਾ , ਗੁਰਬਚਨ ਸਿੰਘ ਬੱਬੇਹਾਲੀ , ਵਿਰਸ਼ਾ ਸਿੰਘ ਵਲਟੋਹਾ , ਹਰਮੀਤ ਸਿੰਘ ਸੰਧੂ , ਮੋਹਨ ਲਾਲ , ਅਸ਼ਵਨੀ ਸ਼ਰਮਾ , ਸੋਹਣ ਸਿੰਘ ਠੰਡਲ , ਬੀਬੀ ਜਾਗੀਰ ਕੌਰ , ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ , । ਬੀਬੀ ਉਪਿੰਦਰਜੀਤ ਕੌਰ , ਰਵਿੰਦਰ ਸਿੰਘ ਬ੍ਰਹਮਪੁਰਾ , ਸ਼ਿੰਗਾਰਾ ਰਾਮ ਸਾਹੁਗਾਰਾ , ਤਰਲੋਚਨ ਸਿੰਘ ਸੂਡ , ਸੁਰਜੀਤ ਸਿੰਘ ਰੱਖੜਾ , ਪ੍ਰਕਾਸ਼ ਚੰਦ ਗਰਗ , ਇਕਬਾਲ ਸਿੰਘ ਝੂੰਦਾ, ਧਨਵੰਤ ਸਿੰਘ ,ਸੁਰਿੰਦਰ ਸਿੰਘ , ਜਸਟਿਸ ਨਿਰਮਲ ਸਿੰਘ , ਪ੍ਰਕਾਸ਼ ਸਿੰਘ , ਮਨਤਾਰ ਸਿੰਘ ਬਰਾੜ ,ਜਗਮੀਤ ਸਿੰਘ ਸੰਧੂ , ਹਰਮੀਤ ਸਿੰਘ , ਮਨਜੀਤ ਸਿੰਘ ਮੰਨਾ ,ਜੀਤ ਮੋਹਿੰਦਰ ਸਿੰਘ ਸਿੱਧੂ , ਅਜੀਤਿੰਦਰ ਸਿੰਘ ਮੋਫਰ , ਸਰੂਪ ਚੰਦ ਸਿੰਗਲਾ , ਦਰਸ਼ਨ ਸਿੰਘ ਕੋਟਫੱਤਾ , ਸੀਤਾ ਰਾਮ ਕਲੇਰ , ਸੁਖਪਾਲ ਸਿੰਘ ਨਨੂੰ , ਜੋਗਿੰਦਰ ਸਿੰਘ ਜਿੰਦਾ , ਤੋਤਾ ਸਿੰਘ , ਸੁਖਵਿੰਦਰ ਸਿੰਘ ਔਲਖ , ਜਗਦੀਪ ਸਿੰਘ , ਜਸਵੀਰ ਸਿੰਘ ਗਿੱਲ ਉਰਫ ਡਿੰਪਾ , ਇੰਦਰਬੀਰ ਸਿੰਘ ਬੁਲਾਰਿਆਂ , ਰਣਜੀਤ ਸਿੰਘ ਛੱਜਲਵੱਡੀ , ਹਰੀ ਸਿੰਘ ਜੀਰਾ , ਮਹੇਸ਼ ਇੰਦਰ ਸਿੰਘ , ਦੀਦਾਰ ਸਿੰਘ ਭੱਟੀ । ਰਣਜੀਤ ਸਿੰਘ ਢਿਲੋਂ ਅਤੇ । ਸਰਬਜੀਤ ਸਿੰਘ ਮੱਕੜ ਸ਼ਾਮਿਲ ਹਨ ।

Real Estate