ਠੱਗ ਮੇਹੁਲ ਚੌਕਸੀ ਐਂਟੀਗੁਆ ਤੋਂ ਵੀ ਭੱਜਿਆ !

214

mehul choksi missing from antigua

ਭਾਰਤੀ ਠੱਗ ਮੇਹੁਲ ਚੌਕਸੀ ਐਂਟੀਗੁਆ ਤੋਂ ਵੀ ਗ਼ਾਇਬ ਹੋ ਗਿਆ ਹੈ। ਇਸ ਤੋਂ ਬਾਅਦ ਐਂਟੀਗੁਆ ਪੁਲਿਸ ਨੇ ਮੇਹੁਲ ਚੌਕਸੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਐਂਟੀਗੁਆ ਦੀ ਸਥਾਨਕ ਰਿਪੋਰਟਾਂ ‘ਚ ਵੀ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ। ਚੌਕਸੀ ‘ਤੇ 4 ਜਨਵਰੀ 2018 ਨੂੰ ਐਂਟੀਗੁਆ ਫ਼ਰਾਰ ਹੋਣ ਤੋਂ ਪਹਿਲਾ ਪੰਜਾਬ ਨੈਸ਼ਨਲ ਬੈਂਕ ਤੋਂ 13,578 ਕਰੋੜ ਰੁਪਏ ਦੀ ਧੋਖਾਧੜੀ ਕਰਨ ਸਮੇਤ 7,080 ਕਰੋੜ ਰੁਪਏ ਦੇ ਕਰੀਬ ਗ਼ਬਨ ਕਰਨ ਦਾ ਦੋਸ਼ ਹੈ।ਚੌਕਸੀ ਜਨਵਰੀ 2018 ਵਿੱਚ ਵਿਦੇਸ਼ ਭੱਜ ਗਿਆ ਸੀ , ਬਾਅਦ ਵਿੱਚ ਪਤਾ ਚਲਾ ਕਿ ਉਹ 2017 ਵਿੱਚ ਹੀ ਐਂਟੀਗੁਆ ਦੀ ਨਾਗਰਿਕਤਾ ਲੈ ਚੁੱਕਿਆ ਸੀ । ਉਹ ਖ਼ਰਾਬ ਸਿਹਤ ਦਾ ਬਹਾਨਾ ਬਣਾ ਕੇ ਭਾਰਤ ਵਿੱਚ ਪੇਸ਼ੀ ਉੱਤੇ ਆਉਣੋਂ ਇਨਕਾਰ ਕਰ ਚੁੱਕਿਆ ਹੈ ।
‘ਪੁਲਿਸ ਦੇ ਬਿਆਨ ਅਨੁਸਾਰ ਚੋਕਸੀ ਨੂੰ ਆਖਰੀ ਵਾਰ ਸ਼ਾਮ 5.15 ਵਜੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਕਾਰ ਵਿੱਚ ਦੇਖਿਆ ਗਿਆ ਸੀ ਉਸ ਸਮੇਂ ਤੋਂ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਮੇਹੁਲ ਚੋਕਸੀ ਐਂਟੀਗੁਆ ਤੋਂ ਕਿਊਬਾ ਚਲਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ,ਉਸੇ ਸਮੇਂ, ਰਾਇਲ ਪੁਲਿਸ ਫੋਰਸ ਨੇ ਕਿਹਾ ਕਿ ਚੋਕਸੀ ਦੀ ਭਾਲ ਵਿੱਚ ਪੁਲਿਸ ਨੇ ਉਸਦੀ ਤਸਵੀਰ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਹੈ ਤਾਂ ਜੋ ਉਸਦੇ ਬਾਰੇ ਜਾਣਕਾਰੀ ਮਿਲ ਸਕੇ।

Real Estate