ਕੋਵਿਡ ਵੈਕਸੀਨ ਦਾ ਕੇਂਦਰ ਸਰਕਾਰ ਨਾਲ ਹੀ ਸਿੱਧਾ ਸੌਦਾ ਕਰਨਗੀਆਂ ਵਿਦੇਸ਼ੀ ਕੰਪਨੀਆਂ

167

ਪੰਜਾਬ ਨੂੰ ਕੀਤੀ ਅਮਰੀਕੀ ਕੰਪਨੀ ਨੇ ਸਿੱਧੀ ਸਪਲਾਈ ਤੋਂ ਨਾਂਹ

ਕੋਵਿਡ ਦੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਭਾਰਤੀ ਸੂਬਿਆਂ ਤੇ ਨਿੱਜੀ ਸੰਸਥਾਵਾਂ ਨਾਲ ਜੁੜਨ ਦੀ ਬਜਾਇ ਕੇਂਦਰ ਦੇ ਨਾਲ ਸਿੱਧਾ ਸੌਦਾ ਕਰ ਰਹੀਆਂ ਹਨ। ਭਾਰਤ ‘ਚ ਵੀ ਵੈਕਸੀਨ ਦੀ ਕਮੀ ਹੈ ਇਸੇ ਦੌਰਾਨ ਕੋਵਿਡ-19 ਨਾਲ ਨਜਿੱਠਣ ਲਈ ਇਕ ਮਸੈਂਜਰ ਆਰਐਨਏ ਵੈਕਸੀਨ ਵਿਕਸਤ ਕਰਨ ਵਾਲੀ ਬਾਇਓਟੈਕਨਾਲੋਜੀ ਕੰਪਨੀ ਮੌਡਰਨਾ ਨੇ ਪੰਜਾਬ ਸਰਕਾਰ ਨੂੰ ਵੈਕਸੀਨ ਦੀ ਸਿੱਧੀ ਪੂਰਤੀ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਮਰੀਕੀ ਫਰਮ ਨੇ ਕਿਹਾ ਕਿ ਉਸ ਦੀ ਨੀਤੀ ਦੇ ਮੁਤਾਬਕ ਕੰਪਨੀ ਸਿਰਫ ਕੇਂਦਰ ਸਰਕਾਰ ਦੇ ਨਾਲ ਕੰਮ ਕਰਦੀ ਹੈ। ਕੰਪਨੀ ਨੇ ਕਿਹਾ ਕਿ ਸਾਡੀ ਡੀਲ ਕੇਂਦਰ ਸਰਕਾਰ ਨਾਲ ਹੋਵੇਗੀ। ਇਸ ਲਈ ਅਸੀਂ ਤਹਾਨੂੰ ਵੈਕਸੀਨ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੌਡਰਨਾ ਸਮੇਤ ਕਈ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰਨ ਦੇ ਹੁਕਮ ਦਿੱਤੇ ਸਨ। ਅਧਿਕਾਰੀਆਂ ਨੇ ਇਨ੍ਹਾਂ ਕੰਪਨੀਆਂ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਹੈ। ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਕਸੀਨ ਬਣਾਉਣ ਵਾਲੀ ਕੰਪਨੀ ਮੌਡਰਨਾ ਨੇ ਪੰਜਾਬ ਸਰਕਾਰ ਨੂੰ ਵੈਕਸੀਨ ਭੇਜਣ ਤੋਂ ਇਨਾਕਰ ਕਰ ਦਿੱਤਾ ਹੈ।
ਪੰਜਾਬ ਦੇ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਸਾਰੇ ਵੈਕਸੀਨ ਨਿਰਮਾਤਾਵਾਂ ਨਾਲ ਸਿੱਧੇ ਤੌਰ ‘ਤੇ ਵੈਕਸੀਨ ਖਰੀਦਣ ਲਈ ਸੰਪਰਕ ਕੀਤਾ ਗਿਆ। ਇਨ੍ਹਾਂ ਕੰਪਨੀਆਂ ‘ਚ ਸਪੂਤਨਿਕ-ਵੀ, ਫਾਇਜ਼ਰ, ਮੌਡਰਨਾ ਤੇ ਜੌਨਸਨ ਐਂਡ ਜੌਨਸਨ ਸ਼ਾਮਲ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ, ‘ਮੌਡਰਨਾ ਦੀ ਨੀਤੀ ਦੇ ਮੁਤਾਬਕ ਉਹ ਭਾਰਤ ਸਰਕਾਰ ਦੇ ਨਾਲ ਵਿਵਹਾਰ ਰੱਖਦੀ ਹੈ ਨਾ ਕਿ ਸੂਬਾ ਸਰਕਾਰ ਦੇ ਨਾਲ। ਦੱਸ ਦੇਈਏ ਕਿ ਵੈਕਸੀਨ ਦੀ ਕਮੀ ਦੀ ਵਜ੍ਹਾ ਨਾਲ ਪੰਜਾਬ ਨੂੰ ਵੈਕਸੀਨੇਸ਼ਨ ਅਭਿਆਨ ਵਿਚ ਹੀ ਰੋਕਣਾ ਪਿਆ ਹੈ।’

Real Estate