ਬਾਜਵਾ ਵੱਲੋਂ ਕੈਪਟਨ ਸਰਕਾਰ ਨੂੰ 45 ਦਿਨ ਦੀ ਚੇਤਾਵਨੀ !

304

ਕਾਂਗਰਸੀ ਆਗੂ ਤੇ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਖ਼ਬਾਰ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਹੈ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਆਪਣੇ ਮੁੱਖ ਵਾਧੇ ਨਸ਼ਾ ਤਸਕਰੀ ਤੇ ਰੋਕ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿੱਚ ਨਾਕਾਮ ਰਹੀ ਹੈ , ਜਦੋਂ ਕਿ ਇਹਨਾਂ ਦੋਨਾਂ ਮਾਮਲਿਆਂ ਵਿੱਚ ਵੱਖ-ਵੱਖ ਐੱਸਆਈਟੀ ਲੰਬੇ ਸਮਾਂ ਤੱਕ ਕੰਮ ਕਰਕੇ ਆਪਣੀ ਰਿਪੋਰਟ ਦੇ ਚੁੱਕੀਆਂ ਹਨ , ਜਿਸ ਵਿੱਚ ਪੁਲਿਸ , ਸਿਆਸੀ ਲੋਕਾਂ ਅਤੇ ਤਸਕਰਾਂ ਦੇ ਨਾਮ ਸ਼ਾਮਿਲ ਹਨ , ਪਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ । ਹੁਣ ਅਸੀ ਸਰਕਾਰ ਨੂੰ 45 ਦਿਨ ਦਾ ਸਮਾਂ ਦਿੰਦੇ ਹਾਂ ਕਿ ਉਹ ਉਨ੍ਹਾਂ ਬੰਦ ਲਿਫਾਫਿਆਂ ਵਾਲੀਆਂ ਰਿਪੋਰਟਾਂ ਨੂੰ ਖੋਲ ਕੇ ਕਾਰਵਾਈ ਕਰਨ । ਜੇਕਰ ਸਰਕਾਰ ਇਹਨਾਂ ਮਾਮਲਿਆਂ ਕਾਰਵਾਈ ਨਹੀਂ ਕਰਦੀ ਤਾਂ ਉਹ ਆਪਣੇ ਰਸਤੇ ਅਤੇ ਅਸੀ ਰਸਤੇ ਹੀ ਚੱਲਾਂਗੇ ।
ਬਾਜਵਾ ਨੇ ਅੱਗੇ ਕਿਹਾ ਕਿ ਸਰਕਾਰ ਵਾਧਿਆਂ ਨੂੰ ਪੂਰਾ ਨਹੀਂ ਕਰ ਸਕੀ , ਇਸ ਲਈ ਮੰਤਰੀ ਤੇ ਵਿਧਾਇਕਾਂ ਵਿੱਚ ਬੈਚੇਨੀ ਹੈ । ਜੋ ਅਸੀ ਕਰ ਸਕਦੇ ਸੀ , ਉਹ ਵੀ ਨਹੀਂ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ “ਕੈਪਟਨ ਸਾਹਿਬ ਤੁਹਾਡੇ ਪਰਿਵਾਰ ਨੂੰ ਰਾਜ ਕਰਦੇ ਹੋਏ ਸਵਾ 200 ਸਾਲ ਹੋ ਗਏ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ। ਤੁਸੀਂ ਕਿਹਾ ਸੀ ਕਿ ਨਸ਼ੇ ਦੇ ਖਿਲਾਫ ਮੈਂ ਸਿਆਸੀ ਆਗੂਆਂ ਦਾ ਪਰਦਾਫਾਸ਼ ਕਰਾਂਗਾ । ਹੁਣ ਤੁਹਾਡਾ ਇਤਿਹਾਸ ਲਿਖਿਆ ਜਾਵੇਗਾ ਤੁਹਾਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸਦੇ ਨਾਲ ਤੁਹਾਡਾ ਇਤਹਾਸ ਕਲੰਕਿਤ ਨਾ ਹੋਵੇ।”

Real Estate