ਮੰਤਰੀ ਦੇ ਰਿਸਤੇਦਾਰ ਦੀ ਮੀਡੀਆ ਨਾਲ ਧੱਕੇਸ਼ਾਹੀ ਬਾਰੇ ਕਾਂਗਰਸੀ ਆਗੂ ਨੇ ਮੁੱਖ ਮੰਤਰੀ ਤੇ ਹਾਈਕਮਾਂਡ ਨੂੰ ਜਾਣੂ ਕਰਾਇਆ

165

ਬਠਿੰਡਾ, 21 ਮਈ, ਬਲਵਿੰਦਰ ਸਿੰਘ ਭੁੱਲਰ
ਇੱਕ ਮੰਤਰੀ ਦੇ ਰਿਸਤੇਦਾਰ ਵੱਲੋਂ ਪੱਤਰਕਾਰਾਂ ਨਾਲ ਕੀਤੇ ਬੇਲੋੜੇ ਝਗੜੇ ਸਦਕਾ ਪੱਤਰਕਾਰਾਂ ਦਾ ਗੁੱਸਾ ਰਾਜ ਸਰਕਾਰ ਅਤੇ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗਾ। ਇਹ ਮਹਿਸੂਸ ਕਰਦਿਆਂ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਟਕਸਾਲੀ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨਗਰ ਕੌਂਸਲਰ ਨੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਆਲ ਇੰਡੀਆ ਕਾਂਗਰਸ ਨੂੰ ਪੱਤਰ ਲਿਖ ਕੇ ਸੁਚੇਤ ਕੀਤਾ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਸ੍ਰ: ਮਨਪ੍ਰ੍ਰੀਤ ਸਿੰਘ ਬਾਦਲ ਦੇ ਇੱਕ ਅਤੀ ਨਜਦੀਕੀ ਰਿਸਤੇਦਾਰ, ਜੋ ਬਗੈਰ ਕਿਸੇ ਸਰਕਾਰੀ ਅਹੁਦੇ ਤੋਂ ਰਾਜ ਸਰਕਾਰ ਦੇ ਕੰਮਾਂ ਕਾਰਾਂ ਵਿੱਚ ਦਖ਼ਲਅੰਦਾਜ਼ੀ ਕਰਦਾ ਹੈ, ਨੇ ਨਗਰ ਕੌਸਲਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਸੀ। ਸਾਮ ਸਮੇਂ ਹੋਣ ਵਾਲੀ ਇਸ ਮੀਟਿੰਗ ਵਿੱਚ ਕਈ ਦਰਜਨ ਕੌਂਸਲਰ ਤੇ ਹੋਰ ਇਕੱਠੇ ਹੋਏ ਸਨ। ਜਦ ਇੱਕ ਪੱਤਰਕਾਰ ਨੇ ਇਸ ਮੀਟਿੰਗ ਦੀ ਤਸਵੀਰ ਖਿੱਚ ਲਈ ਤਾਂ ਵਿੱਤ ਮੰਤਰੀ ਦੇ ਇਸ ਰਿਸਤੇਦਾਰ ਨੇ ਇਹ ਕਹਿੰਦਿਆਂ ਪੱਤਰਕਾਰ ਦਾ ਮੋਬਾਇਲ ਖੋਹ ਲਿਆ ਤੇ ਬੁਰਾ ਭਲਾ ਕਿਹਾ ਕਿ ਇਹ ਨਿੱਜੀ ਮੀਟਿੰਗ ਹੈ। ਪੱਤਰਕਾਰ ਸੱਜਣ ਦਾ ਕਹਿਣਾ ਸੀ ਕਿ ਮੀਟਿੰਗ ਦਾ ਸਮਾਂ ਵੀ ਰਾਜ ਸਰਕਾਰ ਦੀਆਂ ਹਦਾਇਤਾਂ ਦੇ ਵਿਰੁੱਧ ਹੈ ਅਤੇ ਹਾਜ਼ਰੀ ਗਿਣਤੀ ਵੀ ਸਰਕਾਰੀ ਹੁਕਮਾਂ ਦਾ ਉ¦ਘਣ ਹੈ। ਪਰ ਇਸ ਅਖੌਤੀ ਆਗੂ ਨੇ ਗਲਤ ਸਬਦਾਂ ਦੀ ਵਰਤੋਂ ਕੀਤੀ। ਪੱਤਰਕਾਰ ਭਾਈਚਾਰੇ ਨੇ ਇਸ ਮੰਤਰੀ ਦੇ ਰਿਸਤੇਦਾਰ ਦੀ ਆਪਹੁਦਰੀ ਤੇ ਧੱਕੇਸ਼ਾਹੀ ਵਿਰੁੱਧ ਗੁੱਸੇ ਵਿੱਚ ਹੋਣ ਸਦਕਾ ਉਹਨਾਂ ਕੁੱਝ ਸਖ਼ਤ ਫੈਸਲੇ ਲੈ ਲਏ।
ਇਹ ਪਤਾ ਲਗਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਵਿੱਤ ਮੰਤਰੀ ਦੇ ਰਿਸਤੇਦਾਰ ਨੇ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਹੈ, ਜਿਸ ਕਰਕੇ ਪੱਤਰਕਾਰ ਭਾਈਚਾਰੇ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਕਵਰੇਜ ਕਰਨ ਤੋਂ ਪਾਸਾ ਵੱਟਣ ਦਾ ਫੈਸਲਾ ਲੈ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਰੋੜਾਂ ਰੁਪਏ ਸ਼ਹਿਰ ਦੇ ਵਿਕਾਸ ਤੇ ਖ਼ਰਚ ਕਰਨੇ ਹਨ, ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨਜਦੀਕ ਹਨ, ਜਿਹਨਾਂ ਵਿੱਚ ਵਿਕਾਸ ਦਾ ਲਾਭ ਮਿਲਣਾ ਹੈ। ਪਰ ਪੱਤਰਕਾਰਾਂ ਦੇ ਗੁੱਸੇ ਸਦਕਾ ਇਹ ਪ੍ਰਚਾਰ ਨਹੀਂ ਹੋਣਾ, ਜਿਸਦਾ ਕਾਂਗਰਸ ਪਾਰਟੀ ਨੂੰ ਭਾਰੀ ਨੁਕਸਾਨ ਹੋਵੇਗਾ।
ਸ੍ਰ: ਗਿੱਲ ਨੇ ਕਿਹਾ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਹ ਗੁੱਸਾ ਦੂਰ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਕਿਹਾ ਜਾਵੇ ਕਿ ਇਸ ਗੁੱਸੇ ਨੂੰ ਦੂਰ ਕਰਕੇ ਝਗੜਾ ਨਿਬੇੜਣ। ਉਹਨਾਂ ਇਸ ਮਾਮਲੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਨਵੀਂ ਦਿੱਲੀ ਨੂੰ ਵੀ ਪੱਤਰ ਭੇਜ ਕੇ ਜਾਣੂ ਕਰਵਾ ਦਿੱਤਾ ਹੈ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਝਗੜਾ ਨਾ ਖਤਮ ਹੋਣ ਤੇ ਦੂਰੀਆਂ ਹੋਰ ਵਧ ਸਕਦੀਆਂ ਹਨ, ਕਿਉਂਕਿ ਮੰਤਰੀ ਦੇ ਰਿਸਤੇਦਾਰ ਇਸ ਅਖੌਤੀ ਆਗੂ ਦੇ ਕਰਿੰਦੇ ਜੋ ਕਥਿਤ ਧੱਕੇਸ਼ਾਹੀ ਨਾਲ ਨਿਗਮ ਦੀ ਚੋਣ ਜਿੱਤੇ ਸਨ, ਸੋਸਲ ਮੀਡੀਆ ਦੀ ਗਲਤ ਵਰਤੋਂ ਕਰਕੇ ਝਗੜੇ ਨੂੰ ਤੂਲ ਦੇ ਰਹੇ ਹਨ।

Real Estate