ਅਮਰੀਕਾ: ਰਾਸ਼ਟਰਪਤੀ ਜੋਅ ਬਾਈਡੇਨ ਨੇ ਮਿਸ਼ੀਗਨ ਸਥਿਤ ਫੋਰਡ ਦੇ ਇਲੈਕਟ੍ਰਿਕ ਵਾਹਨ ਪਲਾਂਟ ਦਾ ਕੀਤਾ ਦੌਰਾ

260

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 19 ਮਈ 2021
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਮਿਸ਼ੀਗਨ ਦੇ ਡੀਅਰਬਰਨ ਸਥਿਤ ਫੋਰਡ ਦੇ ਇਲੈਕਟ੍ਰਿਕ ਵਾਹਨ ਪਲਾਂਟ ਦਾ ਦੌਰਾ ਕੀਤਾ । ਇਸ ਦੌਰੇ ਦੌਰਾਨ ਉਹਨਾਂ ਨੇ ਫੋਰਡ ਐਫ -150 ਲਾਈਟਿੰਗ ਟਰੱਕ ਜੋ ਕਿ ਇੱਕ ਇਲੈਕਟ੍ਰਿਕ ਵਾਹਨ ਹੈ ਨੂੰ ਚਲਾਇਆ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਆਟੋ ਇੰਡਸਟਰੀ ਦਾ ਭਵਿੱਖ ਦੱਸਿਆ। ਫੋਰਡ ਨਵੇਂ ਐਫ -150 ਇਲੈਕਟ੍ਰਿਕ ਵਾਹਨ ‘,ਤੇ ਕੰਮ ਕਰ ਰਿਹਾ ਹੈ , ਜੋ ਯੂਨਾਈਟਿਡ ਆਟੋ ਵਰਕਰਜ਼ ਮੈਂਬਰਾਂ ਦੁਆਰਾ ਬਣਾਇਆ ਜਾਵੇਗਾ। ਜੋਅ ਬਾਈਡੇਨ ਨੇ ਆਪਣੇ ਆਪ ਨੂੰ ਯੂਨੀਅਨਾਂ ਨਾਲ ਜੋੜਿਆ ਹੈ, ਅਤੇ ਉਹ ਮਲਟੀ ਟ੍ਰਿਲੀਅਨ ਡਾਲਰ ਦੇ ਪੈਕੇਜ ਨੂੰ ਅੱਗੇ ਵਧਾ ਰਹੇ ਹਨ, ਜਿਸ ਨੂੰ ‘ਅਮੈਰੀਕਨ ਜੌਬਜ਼ ਪਲਾਨ’ ਵਜੋਂ ਵੀ ਜਾਣਿਆ ਜਾਂਦਾ ਹੈ।ਬਾਈਡੇਨ ਅਨੁਸਾਰ ਅਮੈਰੀਕਨ ਨੌਕਰੀਆਂ ਦੀ ਯੋਜਨਾ ਨਾ ਸਿਰਫ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਜਿਵੇਂ ਕਿ ਸੜਕਾਂ ਅਤੇ ਪੁਲਾਂ ਨਾਲ ਸਬੰਧਿਤ ਰੁਜ਼ਗਾਰ ਮੁਹੱਈਆ ਕਰਵਾ ਕੇ ਅਰਥਚਾਰੇ ਨੂੰ ਮੁੜ ਮਜ਼ਬੂਤ ਬਣਾਵੇਗੀ, ਬਲਕਿ ਜਲਵਾਯੂ ਨਾਲ ਸਬੰਧਤ ਉਦਯੋਗਾਂ ਉੱਤੇ ਵੀ ਧਿਆਨ ਕੇਂਦਰਿਤ ਕਰੇਗੀ। ਇਸਦੇ ਇਲਾਵਾ ਅਮਰੀਕੀ ਜੌਬਜ਼ ਪਲਾਨ, ਆਧੁਨਿਕ ਕਾਰਾਂ ਅਤੇ ਟਰੱਕਾਂ ਦੀ ਮੰਗ ਨੂੰ ਲੈ ਕੇ, ਆਟੋਮੋਟਿਵ ਸੈਕਟਰ ਅਤੇ ਬੈਟਰੀ ਨਿਰਮਾਣ ਦਾ ਮੁੜ ਵਿਕਾਸ ਕਰੇਗਾ ਅਤੇ ਤਕਨਾਲੋਜੀ ਦੀ ਅਗਲੀ ਸਟੇਜ ਦਾ ਰਾਸ਼ਟਰੀ ਨੈਟਵਰਕ ਤਾਇਨਾਤ ਕੀਤਾ ਜਾਵੇਗਾ।

Real Estate