16 ਸਾਲਾਂ ਲੜਕੀ ਦੀ ਮੌਤ ਨੂੰ ਮੈਡੀਕਲ ਜਾਂਚ ਦੁਆਰਾ ਦਿੱਤਾ ਗਿਆ ਆਤਮ ਹੱਤਿਆ ਕਰਾਰ

166

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 19 ਮਈ 2021
ਮੈਸੇਚਿਉਸੇਟਸ ਵਿੱਚ ਪਿਛਲੇ ਮਹੀਨੇ ਹੋਈ 16 ਸਾਲਾਂ ਲੜਕੀ ਦੀ ਮੌਤ ਦੇ ਕੇਸ ਵਿੱਚ ਮੈਡੀਕਲ ਜਾਂਚਕਰਤਾ ਦੁਆਰਾ ਫੈਸਲਾ ਕਰਦਿਆਂ ਇਸ ਮੌਤ ਨੂੰ ਖ਼ੁਦਕੁਸ਼ੀ ਘੋਸ਼ਿਤ ਕੀਤਾ ਗਿਆ ਹੈ। ਮਿਕਾਇਲਾ ਮਿੱਲਰ ਨਾਮ ਦੀ ਲੜਕੀ ਨੂੰ 18 ਅਪ੍ਰੈਲ ਦੀ ਸਵੇਰ ਨੂੰ ਹਾਪਕਿੰਟਨ ਵਿੱਚ ਉਸ ਦੇ ਅਪਾਰਟਮੈਂਟ ਨੇੜੇ ਇੱਕ ਜੰਗਲ ਵਾਲੇ ਇਲਾਕੇ ‘ਚ ਇੱਕ ਮ੍ਰਿਤਕ ਪਾਇਆ ਗਿਆ ਸੀ। ਇਸ ਸੰਬੰਧੀ ਮਿਡਲਸੇਕਸ ਜ਼ਿਲ੍ਹਾ ਅਟਾਰਨੀ ਦੇ ਦਫਤਰ ਨੇ ਮੰਗਲਵਾਰ ਨੂੰ ਸੂਬੇ ਦੇ ਮੈਡੀਕਲ ਐਗਜਾਮੀਨਰ ਤੋਂ ਪ੍ਰਾਪਤ ਇਹਨਾਂ ਨਤੀਜਿਆਂ ਦੀ ਘੋਸ਼ਣਾ ਕੀਤੀ। ਹਾਲਾਂਕਿ ਦਫਤਰ ਦੇ ਅਨੁਸਾਰ ਮਿਕਾਇਲਾ ਦੀ ਮੌਤ ਦੀਆਂ ਘਟਨਾਵਾਂ ਦੀ ਜਾਂਚ ਜਾਰੀ ਹੈ ਅਤੇ ਮਿਕਾਇਲਾ ਦੀ ਮਾਂ ਨੇ ਵੀ ਮੌਤ ਦੀ ਜਾਂਚ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ।ਅਟਾਰਨੀ ਰਿਆਨ ਦੇ ਦਫਤਰ ਨੇ ਦੱਸਿਆ ਕਿ ਮਿਕਾਇਲਾ ਦੇ ਸੈਲਫੋਨ ਦੇ ਰਿਕਾਰਡ ਵਿੱਚ , ਜਿਸ ਰਾਤ ਮਿਕਾਇਲਾ ਆਖਰੀ ਵਾਰ ਵੇਖੀ ਗਈ ਸੀ ਦੇ ਅਨੁਸਾਰ ਉਸਨੇ 9 ਵਜੇ ਤੋਂ 10 ਵਜੇ ਦੇ ਵਿਚਕਾਰ 1,316 ਕਦਮ ਪੁੱਟੇ ਸਨ ਅਤੇ ਇਹਨਾਂ ਕਦਮਾਂ ਦੀ ਦੂਰੀ , ਉਸ ਜਗ੍ਹਾ ਜਿੰਨੀ ਹੈ ਜਿੱਥੇ ਉਸਦੀ ਲਾਸ਼ ਮਿਲੀ ਸੀ। ਇਸਦੇ ਇਲਾਵਾ ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਇਹ ਬੱਚੀ 17 ਅਪ੍ਰੈਲ ਨੂੰ ਇੱਕ ਕਮਰੇ ਵਿੱਚ ਦੋ ਬੱਚਿਆਂ ਨਾਲ ਹੱਥੋਪਾਈ ਵੀ ਕਰ ਰਹੀ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ।

Real Estate