ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਕਮਿਊਨਿਟੀ ਹੈਲਥ ਸੈਂਟਰ, ਸੰਗਤ ਅਤੇ ਸਬ ਡਵੀਜ਼ਨਲ ਹਸਪਤਾਲ, ਘੁੱਦਾ ਨੂੰ ਜ਼ਰੂਰੀ ਦਵਾਈਆਂ, ਫਰਿੱਜ, ਕੰਪਿਊਟਰ ਅਤੇ ਪ੍ਰਿੰਟਰ ਪ੍ਰਦਾਨ ਕੀਤੇ

800

ਬਠਿੰਡਾ, 19 ਮਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸਥਿਤੀ ਦੌਰਾਨ ਜਿਥੇ ਹਸਪਤਾਲਾਂ ਨੂੰ ਸਰੋਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਸਮੇਂ ਦੌਰਾਨ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਮਨੁੱਖਤਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਕਮਿਊਨਿਟੀ ਹੈਲਥ ਸੈਂਟਰ, ਸੰਗਤ (ਸੀ.ਐਚ.ਸੀ. ਸੰਗਤ) ਅਤੇ ਸਬ-ਡਵੀਜ਼ਨਲ ਹਸਪਤਾਲ, ਘੁੱਦਾ ਨੂੰ ਲੋੜੀਂਦੀਆਂ ਦਵਾਈਆਂ, ਫਰਿੱਜ, ਕੰਪਿਊਟਰ ਅਤੇ ਪ੍ਰਿੰਟਰ ਪ੍ਰਦਾਨ ਕੀਤੇ। ਸੀਯੂਪੀਬੀ ਦੇ ਅਧਿਕਾਰੀਆਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਕੋਰੋਨਾ ਸੰਕਟ ਦੀ ਸਥਿਤੀ ਦੇ ਦੌਰਾਨ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਸਵੈ-ਇੱਛਾ ਨਾਲ 2.75 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਮਾ ਕੀਤੀ ਅਤੇ ਇਹ ਚੀਜ਼ਾਂ ਸਵੈਇੱਛੁਕ ਯੋਗਦਾਨ ਤੋਂ ਇਕੱਠੀ ਕੀਤੀ ਰਕਮ ਤੋਂ ਖਰੀਦੀਆਂ ਗਈਆਂ ਸਨ।
ਜਿਹੜੀਆਂ ਚੀਜ਼ਾਂ ਕਮਿਊਨਿਟੀ ਹੈਲਥ ਸੈਂਟਰ, ਸੰਗਤ ਤਹਿਸੀਲ ਨੂੰ ਦਾਨ ਕੀਤੀਆਂ ਗਈਆਂ ਸਨ ਉਨ੍ਹਾਂ ਵਿੱਚ ਕੋਰੋਨਾ ਪ੍ਰਬੰਧਨ ਨਾਲ ਸਬੰਧਤ ਲੋੜੀਂਦੀਆਂ ਦਵਾਈਆਂ, 1 ਫਰਿੱਜ (185 ਲੀਟਰ ਸਮਰੱਥਾ), 1 ਕੰਪਿਊਟਰ ਸੈਟ ਅਤੇ 1 ਪ੍ਰਿੰਟਰ ਸ਼ਾਮਲ ਸਨ। ਇਸ ਤੋਂ ਇਲਾਵਾ ਸਬ-ਡਵੀਜ਼ਨਲ ਹਸਪਤਾਲ ਘੁੱਦਾ ਨੂੰ ਦਵਾਈਆਂ ਅਤੇ ਹੋਰ ਵਸਤਾਂ ਦੀ ਸਟੋਰੇਜ ਲਈ 1 ਫਰਿੱਜ (185 ਲੀਟਰ ਸਮਰੱਥਾ) ਮੁਹੱਈਆ ਕਰਵਾਇਆ ਗਿਆ। ਉਪਰੋਕਤ ਚੀਜ਼ਾਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਵਲੋਂ ਡਾ. ਅੰਜੂ ਕਾਂਸਲ, ਐਸ.ਐਮ.ਓ., ਕਮਿਊਨਿਟੀ ਹੈਲਥ ਸੈਂਟਰ, ਸੰਗਤ ਅਤੇ ਡਾ. ਨਵਦੀਪ ਕੌਰ ਸਰਾਂ, ਐਸ.ਐਮ.ਓ, ਸਬ-ਡਵੀਜ਼ਨਲ ਹਸਪਤਾਲ ਘੁੱਦਾ ਨੂੰ 18 ਮਈ, 2021 ਨੂੰ ਸੌਂਪੀਆਂ ਗਈਆ।
ਜਿਕਰਯੋਗ ਹੈ ਕਿ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ, ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਕੋਵਿਡ -19 ਸੰਕਟ ਦੌਰਾਨ ਨਿਯਮਤ ਅੰਤਰਾਲਾਂ ਤੇ ਸਮਾਜ ਦੀ ਸਹਾਇਤਾ ਲਈ ਵਧੀਆ ਉਪਰਾਲੇ ਕੀਤੇ ਸਨ। ਇਸ ਤੋਂ ਪਹਿਲਾਂ, ਯੂਨੀਵਰਸਿਟੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ, ਬਠਿੰਡਾ ਨੂੰ 26 ਆਕਸੀਜਨ ਸਿਲੰਡਰ ਪ੍ਰਦਾਨ ਕਰ ਕੇ ਸਹਾਇਤਾ ਪ੍ਰਦਾਨ ਕੀਤੀ ਸੀ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਆਕਸੀਜਨ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਉਪਰੋਕਤ ਵਸਤੂਆਂ ਪ੍ਰਾਪਤ ਕਰਦਿਆਂ, ਡਾ. ਅੰਜੂ ਕਾਂਸਲ, ਐਸ.ਐਮ.ਓ, ਕਮਿਊਨਿਟੀ ਹੈਲਥ ਸੈਂਟਰ, ਸੰਗਤ ਅਤੇ ਡਾ. ਨਵਦੀਪ ਕੌਰ ਸਰਾਂ, ਐਸ.ਐਮ.ਓ, ਸਬ ਡਵੀਜ਼ਨਲ ਹਸਪਤਾਲ, ਘੁੱਦਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਅਤੇ ਯੂਨੀਵਰਸਿਟੀ ਕਰਮਚਾਰੀਆਂ ਨੂੰ ਹਸਪਤਾਲ ਸਟਾਫ ਮੈਂਬਰਾਂ ਵਲੋਂ ਲੋੜੀਂਦੀਆਂ ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਸਹਾਇਤਾ ਦੇਣ ਲਈ ਧੰਨਵਾਦ ਕੀਤਾ ਜੋ ਕਿ ਸਮਾਜ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗੀ।
ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਸਵੈਇੱਛੁਕ ਯੋਗਦਾਨ ਨਾਲ ਇਸ ਪਹਿਲ ਵਿੱਚ ਸ਼ਾਮਲ ਹੋਏ ਕਰਮਚਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉੰਨ੍ਹਾਂਨੇ ਕਿਹਾ ਕਿ ਸੀਯੂਪੀਬੀ ਅਤੇ ਇਸਦੇ ਕਰਮਚਾਰੀ ਇਸ ਸੰਕਟ ਦੀ ਘੜੀ ਵਿੱਚ ਸਮਾਜ ਦੀ ਸੇਵਾ ਕਰਨ ਅਤੇ ਸਾਡੇ ਦੇਸ਼ ਦੀ ਸਹਾਇਤਾ ਲਈ ਵਚਨਬੱਧ ਹਨ। ਉੰਨ੍ਹਾਂਨੇ ਦੱਸਿਆ ਕਿ ਇਹ ਦੋਵੇਂ ਹਸਪਤਾਲਾਂ ਨੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਲਈ ਕੋਵੀਡ ਟੈਸਟਿੰਗ ਅਤੇ ਟੀਕਾਕਰਣ ਡਰਾਈਵ ਕਰ ਕੇ ਯੂਨੀਵਰਸਿਟੀ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ ਅਤੇ ਹੁਣ ਸਾਡੀ ਵਾਰੀ ਹੈ ਕਿ ਡਾਕਟਰਾਂ ਅਤੇ ਕੋਰੋਨਾ ਫਰੰਟਲਾਈਨ ਯੋਧੇਆ ਲਈ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਲੋੜੀਂਦਾ ਸਪਲਾਈ ਦੇ ਕੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸਾਨੂੰ ਕੋਰੋਨਾ ਰੋਕਥਾਮ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਜ਼ਰੂਰਤਮੰਦ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ (ਰਜਿਸਟਰਾਰ), ਪ੍ਰੋ: ਆਰ.ਕੇ. ਵੁਸੀਰਿਕਾ (ਡੀਨ ਇੰਚਾਰਜ ਅਕਾਦਮਿਕਸ), ਪ੍ਰੋ: ਵੀ.ਕੇ. ਗਰਗ (ਡੀਨ ਵਿਦਿਆਰਥੀ ਭਲਾਈ), ਸ਼੍ਰੀਮਤੀ ਸ਼ਵੇਤਾ ਅਰੋੜਾ (ਡਿਪਟੀ ਰਜਿਸਟਰਾਰ), ਡਾ: ਵਿਨੋਦ ਪਠਾਨੀਆ, ਡਾ: ਗੌਰਵ ਟੰਡਨ (ਸਹਾਇਕ. ਰਜਿਸਟਰਾਰ), ਡਾ. ਰਬਿੰਦਰਾ (ਟੈਕਨੀਕਲ ਅਫਸਰ), ਸ੍ਰੀ ਰੌਬਿਨ ਜਿੰਦਲ (ਲੋਕ ਸੰਪਰਕ ਅਧਿਕਾਰੀ), ਸ੍ਰੀ ਸਾਹਿਲ ਪੁਰੀ (ਬਲਾਕ ਐਕਸਟੈਨਸ਼ਨ ਐਜੂਕੇਟਰ) ਅਤੇ ਦੋਵੇਂ ਹਸਪਤਾਲਾਂ ਦੇ ਸਟਾਫ ਮੈਂਬਰ ਮੌਜੂਦ ਸਨ।

Real Estate