ਕਾਂਗਰਸ ‘ਚ ਕਲੇਸ਼ – ਮੈਨੂੰ ਪਦਮਸ੍ਰੀ ਅਤੇ ਉਲੰਪੀਅਨ ਹੋਣ ਦੇ ਬਾਵਜੂਦ ਵੀ ਧਮਕੀ ਦਿੱਤੀ ਗਈ , ਕਦੇ ਨਹੀਂ ਭੁੱਲਾਂਗਾ- ਪ੍ਰਗਟ ਸਿੰਘ

225

ਪੰਜਾਬ ਕਾਂਗਰਸ ਵਿੱਚ ਸਿਆਸੀ ਘਮਾਸਾਨ ਲਗਾਤਾਰ ਵੱਧਦਾ ਜਾ ਰਿਹਾ ਹੈ । ਵਿਧਾਇਕ ਪ੍ਰਗਟ ਸਿੰਘ ਨੂੰ ਮਿਲੀ ਧਮਕੀ ਤੋਂ ਬਾਅਦ ਕਲੇਸ਼ ਹੋਰ ਵੱਧ ਗਿਆ ਹੈ। ਪਰਗਟ ਸਿੰਘ ਨੇ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਉਪਰ ਧਮਕਾਉਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਉਸਨੂੰ ਮਿਲੀ ਧਮਕੀ ਨੂੰ ਉਹ ਉਮਰ ਭਰ ਨਹੀਂ ਭੁੱਲ ਸਕਦੇ । ਪ੍ਰਗਟ ਸਿੰਘ ਨੇ ਕਿਹਾ , ‘ ਉਲੰਪੀਅਨ ਅਤੇ ਪਦਮਸ੍ਰੀ ਐਵਾਰਡੀ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਤਾਂ ਆਮ ਆਦਮੀ ਦਾ ਕੀ ਹੁੰਦਾ ਹੋਵੇਗਾ ?
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਵੇਰੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਮੀਟਿੰਗ ਕਰਕੇ ਪਾਰਟੀ ‘ਚ ਇੱਕਜੁੱਟਤਾ ਦੀ ਗੱਲ ਕੀਤੀ ਸੀ।
ਜਾਖੜ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਲੱਗ –ਅਲੱਗ ਮੀਟਿੰਗ ਨਾਲ ਕਰਨ ਦੀ ਬੇਨਤੀ ਕੀਤੀ , ਪਰ ਬਾਦੁਪਹਿਰ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ ਸਮੇਤ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਵਜਾ ਨੇ ਇਕਸੁਰ ਹੋ ਕੇ ਮਹਿਲਾ ਕਮਿਸ਼ਨ ਅਤੇ ਧਮਕੀ ਮਾਮਲੇ ‘ਚ ਕੈਪਟਨ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਪਰਗਟ ਸਿੰਘ ਦੀ ਹਮਾਇਤ ਵਿੱਚ ਬਾਜਵਾ ਨੇ ਕਿਹਾ , ‘ ਬਾਦਲ ਪਰਿਵਾਰ ਉਪਰ ਕਾਰਵਾਈ ਕਰਨ ਦੀ ਬਜਾਏ ਆਪਣੇ ਨੇਤਾਵਾਂ ਅਤੇ ਵਰਕਰਾਂ ਦੇ ਖਿਲਾਫ਼ ਵਿਜੀਲੈਂਸ ਦਾ ਗੈਰਕਾਨੂੰਨੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦਾ ਨਾਂਮ ਲਏ ਬਿਨਾ ਸੋਸ਼ਲ ਮੀਡੀਆ ਰਾਹੀਂ ਤੰਜ਼ ਕਸਿਆ ਹੈ।
ਸਾਰਿਆਂ ਨੇ ਇੱਕ ਸੁਰ ਹੋ ਕੇ ਕਿਹਾ , ‘ਮੰਤਰੀਆਂ ਅਤੇ ਵਿਧਾਇਕਾਂ ਦੁਆਰਾ ਉਠਾਏ ਜਾ ਰਹੇ ਮੁੱਦਿਆਂ ਤੋਂ ਧਿਆਨ ਭੜਕਾਉਣ ਲਈ ਚੰਨੀ ਦਾ ਮਾਮਲਾ ਜਾਣਬੁੱਝ ਕੇ ਉਠਾਇਆ ਜਾ ਰਿਹਾ ਹੈ। ਮੁੱਖ ਮੰਤਰੀ ਸਥਿਤੀ ਸਪੱਸ਼ਟ ਕਰਨ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਨਤਾ ਵਿੱਚ ਪਾਰਟੀ ਦੀ ਜੋ ਬੇਇੱਜ਼ਤੀ ਹੋ ਰਿਹਾ ਹੈ, ਉਹ ਸਭ ਇਹਨਾਂ ਮੀਟਿੰਗਾਂ ਕਰਕੇ ਹੀ ਹੈ। ਕਈ ਵਿਧਾਇਕ , ਮੰਤਰੀਆਂ ਨੇ ਅਲੱਗ- ਅਲੱਗ ਮੀਟਿੰਗ ਕਰਕੇ ਆਪਣੀ ਗੱਲਾਂ ਜਨਤਕ ਕਰ ਦਿੱਤੀਆਂ ਹਨ। ਪਰਗਟ ਸਿੰਘ ਨਾਲ ਜੋ ਕੁਝ ਹੋਇਆ , ਉਹ ਸਿਰਫ਼ ਅਫਵਾਹ ਹੈ । ਜੇ ਕਿਸੇ ਵਿਧਾਇਕ ਨੂੰ ਸਿ਼ਕਾਇਤ ਹੈ , ਤਾਂ ਉਹ ਸਭ ਤੋਂ ਪਹਿਲਾਂ ਪਾਰਟੀ ਨਾਲ ਸ਼ੇਅਰ ਕਰੇ । ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਅਧਿਕਾਰੀਆਂ ਦਾ ਰਵੱਈਆ ਠੀਕ ਨਹੀਂ ਹੈ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ, ‘ ਸਾਰਿਆਂ ਨੂੰ ਆਪਣੇ ਮਸਲੇ ਪਾਰਟੀ ਪਲੇਟਫਾਰਮ ‘ਤੇ ਉਠਾਉਣੇ ਚਾਹੀਦੇ ਹਨ। ਪਰਗਟ ਸਿੰਘ ਧਮਕਾਉਣਾ ਅਤੇ ਚੰਨੀ ਦਾ ਕੇਸ ਦੋਬਾਰਾ ਖੋਲ੍ਹਣਾ ਮੰਦਭਾਗਾ ਹੈ।
ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖਿਆ, ‘ ਜੋ ਵੀ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੇ। ਆਪ ਆਪਣੀ ਪਾਰਟੀ ਵਰਕਰਾਂ ਨੂੰ ਧਮਕਾ ਕੇ ਆਪਣੇ ਭੈਅ ਅਤੇ ਅਸੁਰੱਖਿਆ ਨੂੰ ਦਿਖਾ ਰਹੇ ਹਨ। ਮੰਤਰੀ , ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਜਨਤਾ ਦੀ ਆਵਾਜ਼ ਉਠਾ ਰਹੇ ਹਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ , ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਬਿਆਨ ਨੂੰ ਲੈ ਕੇ ਅਸੀਂ ਸਭ ਇਕੱਠੇ ਹੋਏ ਹਾ ਮੇਰੀ ਉਪਰ ਇੱਕ ਸਾਜਿਸ਼ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਜਦਕਿ ਕਿਸੇ ਨੇ ਮੇਰੀ ਸਿ਼ਕਾਇਤ ਤੱਕ ਨਹੀਂ ਕੀਤੀ । ਸਾਰਿਆਂ ਨੇ ਸੀਐਮ ਨੂੰ ਸਥਿਤੀ ਸਾਫ਼ ਕਰਨ ਲਈ ਕਿਹਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪ੍ਰਗਟ ਸਿੰਘ ਨੂੰ ਵਿਜੀਲੈਂਸ ਦੀ ਧਮਕਕੀ ਅਤੇ ਨਵਜੋਤ ਸਿੱਧੂ ਦੇ ਖਿਲਾਫ਼ ਵਿਜੀਲੈਂਸ ਦੀ ਕਾਰਵਾਈ ਗੈਰਕਾਨੂੰਨੀ ਹੈ। ਕੈਪਟਨ ਗਲਤ ਟੀਮ ਨਾਲ ਕੰਮ ਕਰ ਰਹੇ ਹਨ । ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਪਤਾ ਹੈ ਕਿ ਨਾ ਉਹ ਧਰਨਾ ਦੇ ਸਕਦੀ ਹੈ ਨਾ ਰਾਜਨੀਤਕ ਟਿੱਪਣੀ ਕਰ ਸਕਦੀ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ , ਸਾਡੀ ਲੜਾਈ ਗੁਰੂਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਲਈ ਲੈ ਕੇ ਹੈ। ਪਤਾ ਨਹੀਂ ਕੌਣ ਇਸ ਮਾਮਲੇ ਨੂੰ ਦਬਾਉਣਾ ਚਾਹੁੰਦਾ ਹੈ। ਚੰਨੀ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਤਿੰਨ ਸਾਲ ਬਾਅਦ ਹੀ ਇਹ ਮਾਮਲਾ ਕਿਉਂ ਯਾਦ ਆਇਆ।

Real Estate