ਬਿਟਕੋਇਨ ਨੂੰ ਟੱਕਰ ਦੇਣ ਲਈ ਫੇਸਬੁੱਕ ਜਾਰੀ ਕਰੇਗੀ ਆਪਣੀ ਕ੍ਰਿਪਟੋਕਰੰਸੀ

821

ਕ੍ਰਿਪਟੋਕਰੰਸੀ ਮਾਰਕੀਟ ਵਿੱਚ ਸੋਸ਼ਲ ਮੀਡੀਆ ਦੇ ਥੰਮ ਫੇਸਬੁੱਕ ਵੱਲੋਂ ਇਸੇ ਸਾਲ ਆਪਣੀ ਕ੍ਰਿਪਟੋਕਰੰਸੀ ਡਿਆਮ ਨੂੰ ਲਾਂਚ ਕਰਨ ਦੀ ਤਿਆਰੀ ‘ਚ ਹੈ।
ਪਹਿਲਾਂ ਫੇਸਬੁੱਕ ਨੇ 2019 ‘ਚ ਲਿਬੜਾ ਨਾਂਮ ਦੀ ਡਿਜੀਟਲ ਕਰੰਸੀ ਜਾਰੀ ਕਰਨ ਦੀ ਵਿਉਂਤ ਬਣਾਈ ਸੀ ਪਰ ਹੁਣ ਉਸਦਾ ਨਾਂਮ ਬਦਲ ਕੇ ਡਿਆਮ ਨੂੰ ਲਾਂਚ ਕਰਨ ਨੂੰ ਤਿਆਰ ਹੈ।
ਕੰਪਨੀ ਦਾ ਕਹਿਣਾ ਇਸ ਕਰੰਸੀ ਨਾਲ ਪੈਸੇ ਟਰਾਂਸਫਰ ਕਰਨਾ ਉਹਨਾ ਹੀ ਆਸਾਨ ਹੋਵੇਗਾ ਜਿੰਨਾਂ ਇੱਕ ਫੋਟੋ ਭੇਜਣਾ ।
ਫੇਸਬੁੱਕ ਨੇ ਇਹ ਐਲਾਨ ਉਦੋਂ ਕੀਤਾ ਹੈ ਜਦੋਂ ਬਿਟਕੋਇਨ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਟੈਸਲਾ ਦੇ ਮਾਲਕ ਐਲਨ ਮਸਕ ਨੇ ਫਿਲਹਾਲ ਬਿਟਕੋਇਨ ਦੇ ਜ਼ਰੀਏ ਟੈਸਲਾ ਕਾਰਾਂ ਦੀ ਖਰੀਦ ਰੋਕਣ ਦਾ ਐਲਾਨ ਕੀਤਾ ਤਾਂ ਬਿੱਟਕੋਇਨ ਦੀ ਕੀਮਤਾਂ ਨੂੰ ਭਾਰੀ ਝਟਕਾ ਲੱਗਿਆ। ਦੂਜੇ ਪਾਸੇ ਮਸਕ ਨੇ ਡੌਗਕੋਇਨ ਨਾਲ ਗੱਲ ਕਰਨ ਦੀ ਕਰਦਿਆਂ ਇਹ ਵੀ ਸੰਕੇਤ ਦੇ ਦਿੱਤਾ ਕਿ ਉਹ ਵੀ ਆਪਣੀ ਕ੍ਰਿਪਟੋਕਰੰਸੀ ਲਿਆ ਸਕਦੇ ਹਨ।
ਕਰੋਨਾ ਮਹਾਮਾਰੀ ਦੇ ਸਮੇਂ ਵਿੱਚ ਵੀ ‘ਕ੍ਰਿਪਟੋਕਰੰਸੀ ‘ ਸ਼ਬਦ ਗਲੋਬਲ ਮਾਰਕੀਟ ‘ਚ ਪੂਰੀ ਤਰ੍ਹਾਂ ਛਾਇਆ ਹੋਇਆ ਹੇ। ਦੁਨੀਆਂ ਭਰ ਵਿੱਚ ਵਾਇਰਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਸਾਰ ਨਾਲ ਡਿਜੀਟਲ ਬਦਲਾਅ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਇਸਦੇ ਵਰਤਣ ਵਾਲਿਆਂ ਅਤੇ ਕਾਰੋਬਾਰੀ ਮਹਾਰਥੀਆਂ ਦੇ ਵਿੱਚ ਈ –ਕਾਮਰਸ ਦਾ ਲੈਣਦੇਣ ਵੱਧ ਗਿਆ ਹੈ। ਬਿਟਕੋਇਨ, ਡਾਗਕੋਇਨ ਅਤੇ ਅਥੇਰੀਅਮ ਸਮੇਤ ਕਈ ਡਿਜੀਟਲ ਕਰੰਸੀਜ਼ ਕ੍ਰਿਪਟੋਕਰੰਸੀ ਮਾਰਕੀਟ ‘ਚ ਹਾਵੀ ਹਨ , ਹੁਣ ਅਜਿਹੇ ਮੌਕੇ ਫੇਸਬੁੱਕ ਆਪਣੀ ਕਰੰਸੀ ਨਾਲ ਤਹਿਲਕਾ ਮਚਾਉਣ ਦੀ ਸੋਚ ਰਿਹਾ ਹੈ
ਫੇਸਬੁੱਕ ਅਪਾਣੀ ਇਸ ਕ੍ਰਿਪਟੋਕਰੰਸੀ ਨੂੰ ਦੋ ਸੈੱਟ ਵਿੱਚ ਲਾਂਚ ਕਰ ਸਕਦੀ ਹੈ। ਇਸ ਵਿੱਚ ਇੱਕ ਮਲਟੀ ਕਰੰਸੀ ਕੋਇਨ ਹੋਵੇਗਾ ਅਤੇ ਦੂਜੇ ਸੈੱਟ ਦੀ ਡਾਲਰ ਅਤੇ ਯੂਰੋ ਵਿੱਚ ਖਾਸ ਫੇਸ ਵੈਲਿਊ ਹੋਵੇਗੀ । ਡਿਆਮ ਦੀ ਜ਼ਰੀਏ ਮਨੀ ਟਰਾਂਸਫਰ ਉਪਰ ਟਰਾਂਸਫਰ ਫੀਸ ਬਹੁਤ ਘੱਟ ਹੋਵੇਗੀ , ਜਿਸ ਨਾਲ ਜਿ਼ਆਦਾ ਲੋਕ ਇਸ ਕਰੰਸੀ ਵੱਲ ਖਿੱਚੇ ਜਾਣਗੇ । ਫੇਸਬੁੱਕ ਆਪਣੇ ਡਿਜੀਟਲ ਕਰੰਸੀ ਪ੍ਰੋਜੈਕਟ ਗਰੁੱਪ ਡਿਆਮ ਐਸੋਸੀਏਸ਼ਨ ਨਾਲ ਮਿਲ ਕੇ ਡੀਆਮ ਨੂੰ ਲਾਂਚ ਕਰੇਗੀ ।

Real Estate