ਡੂੰਘੇ ਸਾਹ ਲੈਣ ਨਾਲ ਫੇਫੜਿਆਂ ਨੂੰ ਮਿਲਦਾ ਹੈ ਫਾਇਦਾ

2006

ਕਰੋਨਾ ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਕਈਆਂ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਕਈ ਹਸਪਤਾਲਾਂ ‘ਚ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੇ ਹਨ। ਹਾਲਾਤ ਨੂੰ ਦੇਖਦੇ ਹੋਏ ਕਈ ਰਾਜਾਂ ਵਿੱਚ ਲੌਕਡਾਊਨ ਲਗਾਏ ਜਾ ਰਹੇ ਹਨ ਅਤੇ ਲੋਕ ਘਰਾਂ ਵਿੱਚ ਹੀ ਆਪਣਾ ਕੰਮ ਨਿਪਟਾ ਰਹੇ ਹਨ। ਅਜਿਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀ ਸਰੀਰਕ ਹਲਚਲ ਬਹੁਤ ਘੱਟ ਹੋ ਗਈ ਹੈ। ਜਿਹੜੇ ਲੋਕਾਂ ਨੂੰ ਦਫ਼ਤਰ ਅਤੇ ਸਕੂਲ ਦਾ ਕੰਮ ਆਪਣੇ ਲੈਪਟਾਪ ਜਾਂ ਮੋਬਾਈਲ ਫੋਨ ਤੋਂ ਕਰਨਾ ਪੈਂਦਾ ਹੈ, ਉਹਨਾਂ ਨੂੰ ਘੰਟਿਆਂ ਬੱਧੀ ਇੱਕ ਹੀ ਸਥਾਨ ‘ਤੇ ਬੈਠੇ ਰਹਿਣਾ ਪੈਦਾ ਹੈ। ਦਿਨ ਭਰ ਦੇ ਰੁਝੇਵਿਆਂ ਕਾਰਨ ਲੋਕਾਂ ਕੋਲ ਕਸਰਤ ਕਰਨ ਲਈ ਸਮਾਂ ਨਹੀਂ । ਅਜਿਹੇ ਲੋਕਾਂ ਦੇ ਫੇਫੜੇ ਕਮਜੋਰ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਜਾਣਕਾਰੀ ਦੀ ਕਮੀ ਕਾਰਨ ਅਸੀਂ ਲੰਬਾ / ਡੂੰਘਾ ਸਾਹ ਨਹੀਂ ਨਹੀਂ ਲੈ ਰਹੇ ਜਿਸ ਕਾਰਨ ਸਾਡੀ ਸਾਹ ਪ੍ਰਣਾਲੀ ‘ਤੇ ਬੁਰਾ ਅਸਰ ਪੈ ਰਿਹਾ ਹੈ। ਜੇ ਅਸੀਂ ਆਪਣੀ ਸਾਹ ਪ੍ਰਣਾਲੀ ‘ਤੇ ਧਿਆਨ ਦੇਈਏ ਤਾਂ ਬਲੱਡਪ੍ਰੈਸ਼ਰ, ਹਾਰਟ ਰੇਟ ਅਤੇ ਸਰੀਰ ਦਾ ਤਾਪਮਾਨ ਠੀਕ ਰਹਿ ਸਕਦਾ ਹੈ। ਹਾਲਾਂਕਿ ਕਿ ਹਰ ਵੇਲੇ ਸਾਹ ਗਤੀ ‘ਤੇ ਧਿਆਨ ਨਹੀਂ ਦਿੱਤਾ ਜਾ ਸਕਦਾ ਪਰ ਜੇ ਦਿਨ ਵਿੱਚ 10 ਮਿੰਟ ਡੂੰਘੇ ਸਾਹ ਲਏ ਜਾਣ ਤਾਂ ਸਾਡੇ ਸਰੀਰ ਤੇ ਇਸਦਾ ਬਹੁਤ ਵਧੀਆ ਪ੍ਰਭਾਵ ਪਵੇਗਾ ।
ਜਦੋਂ ਅਸੀਂ ਖੁੱਲ੍ਹੀ ਹਵਾ ਵਿੱਚ ਨੱਕ ਰਾਹੀਂ ਹਵਾ ਨੰ ਅੰਦਰ ਖਿੱਚਦੇ ਹਾਂ ਤੇ ਫਿਰ ਉਸਨੂੰ ਹੌਲੀ ਹੌਲੀ ਬਾਹਰ ਕੱਢਦੇ ਤਾਂ ਇਸ ਡੂੰਘੀ / ਗਹਿਰੀ ਸਾਹ ਜਾਂ ਡੀਪ ਬਰੀਦਿੰਗ ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਫੇਫੜਿਆਂ ‘ਚ ਹਵਾ ਭਰਦੀ ਹੈ ਅਤੇ ਸਰੀਰ ਵਿੱਚ ਵੱਧ ਤੋਂ ਵੱਧ ਆਕਸੀਜਨ ਪਹੁੰਚਦੀ ਹੈ।
ਕਿਵੇਂ ਕਰੀਏ ਡੀਪ ਬਰੀਦਿੰਗ
ਗਹਿਰੇ ਸਾਹ ਲੈਣ ਲਈ ਰੋਜ ਕੁਝ ਮਿੰਟ ਪ੍ਰਾਣਾਯਾਮ, ਕਪਾਲਭਾਤੀ , ਅਨੋਮ –ਵਿਲੋਮ ਵਰਗੇ ਯੋਗ ਕਰ ਸਕਦੇ ਹੋ । ਇਸ ਤੋਂ ਇਲਾਵਾ ਲਿਪਸ ਬਰੀਦਿੰਗ ਵੀ ਫੇਫੜਿਆਂ ਦੇ ਲਈ ਬਹੁਤ ਕੰਮ ਦੀ ਕਸਰਤ ਹੈ। ਇਸ ਦੇ ਲਈ ਰਿਲੈਕਸ ਹੋ ਕੇ ਕੁਰਸੀ ‘ਤੇ ਬੈਠ ਜਾਓ, ਮੂੰਹ ਬੰਦ ਕਰਕੇ ਨੱਕ ਨਾਲ ਗਹਿਰੀ ਸਾਹ ਅੰਦਰ ਖਿੱਚੋ ਅਤੇ 10 ਤੱਕ ਗਿਣਤੀ ਗਿਣੋ , ਹੁਣ ਆਪਣੇ ਬੁੱਲਾਂ ਨੂੰ ਮੋਮਬੱਤੀ ਤੇ ਫੂਕਣ ਮਾਰਨ ਦੀ ਪੁਜ਼ੀਸਨ ‘ਚ ਰੱਖ ਕੇ ਹਵਾ ਨੂੰ ਬਾਹਰ ਛੱਡੋ , ਹਵਾ ਨੂੰ ਹੌਲੀ – ਹੌਲੀ ਬਾਹਰ ਕੱਢੇ, ਇਹ ਪ੍ਰਕਿਰਿਆ ਤੁਸੀ ਰੋਜ਼ ਹੌਲੀ ਹੌਲੀ ਵਧਾਉਂਦੇ ਜਾਓ , ਇਹ ਫੇਫੜਿਆਂ ਦੀ ਸਮਰੱਥਾ ਵਧਾਉਣ ਦੇ ਕੰਮ ਆਵੇਗੀ ।
ਫੇਫੜਿਆਂ ਦੀ ਕਸਰਤ ਜਰੂਰੀ ਕਿਉਂ ?
ਕਰੋਨਾ ਹੋਣ ਕਾਰਨ ਫੇਫੜਿਆਂ ਦੇ ਸੁੱਜ ਜਾਣ ਦੀ ਸਿ਼ਕਾਇਤ ਹੁਮਦਿ ਹੈ ਅਤੇ ਮਿਊਕਸ ਆਦਿ ਵੱਧ ਜਾਣ ਨਾਲ ਫੇਫੜਿਆਂ ਨੂੰ ਸਰੀਰ ਵਾਸਤੇ ਆਕਸੀਜਨ ਸਪਲਾਈ ਕਰਨ ‘ਚ ਦਿੱਕਤ ਆਉਂਦੀ ਹੈ। ਜਿਸ ਨਾਲ ਹੌਲੀ –ਹੌਲੀ ਆਕਸੀਜਨ ਪੱਧਰ ਘੱਟਣ ਲੱਗਦਾ ਹੈ ਅਤੇ ਅਜਿਹੇ ਵਿੱਚ ਤੁਸੀ ਇਸ ਵਿਧੀ ਰਾਹੀ ਆਕਸੀਜਨ ਨੂੰ ਫੇਫੜਿਆਂ ਦੇ ਅੰਦਰ ਤੱਕ ਪਹੁੰਚਦਾ ਕਰ ਸਕਦੇ ਹੋ ਜਿਸ ਨਾਲ ਉੱਥੇ ਮੌਜੂਦ ਮਿਊਕਸ ਅਤੇ ਤਰਲ ਪਦਾਰਥ ਨੂੰ ਸਾਫ਼ ਕਰਦੇ ਹੋ ।
ਇਹ ਹੀ ਨਹੀਂ , ਜੇ ਇਸ ਕਸਰਤ ਨੂੰ ਕਰੋਨਾ ਹੋਣ ਤੋਂ ਪਹਿਲਾਂ ਕਰਦੇ ਹੋ ਤਾਂ ਫੇਫੜਿਆਂ ਦੇ ਅੰਦਰ ਮੌਜੂਦ ਮੱਸਲ ਨੂੰ ਮਜਬੂਤ ਬਣਾਉਣ ਵਿੱਚ ਵੀ ਮੱਦਦ ਕਰਦਾ ਹੈ।

Real Estate