ਸਪਾ ਸੈਂਟਰ ਗੈਂਗਰੇਪ – ਚਿੱਟੇ ਦੀ ਤਸਕਰੀ ‘ਚ ਜੇਲ੍ਹ ਜਾ ਚੁੱਕੀ ਜਯੋਤੀ ਦੀ ਭਾਲ , ਸਿ਼ਵ ਸੈਨਾ ਵਾਲਾ ਸ਼ਰਮਾ ਗ੍ਰਿਫ਼ਤਾਰ

227

ਜਲੰਧਰ– ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿੱਚ ਗੈਂਗਰੇਪ ਦੇ ਮੁੱਖ ਮੁਲਜ਼ਮ ਸਾਬਕਾ ਸਿ਼ਵ ਸੈਨਾ ਆਗੂ ਸੋਹਿਤ ਸ਼ਰਮਾ ਦਾ ਤਿੰਨ ਦਿਨ ਦਾ ਰਿਮਾਂਡ ਹੋਣ ਮਗਰੋਂ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਸੋਹਿਤ ਇਹ ਤਾਂ ਮੰਨਦਾ ਹੈ ਕਿ ਸਪਾ ਸੈਂਟਰ ‘ਚ ਹਰ ਗੰਦਾ ਕੰਮ ਹੁੰਦਾ ਸੀ , ਪਰ ਮੈਂ ਰੇਪ ਨਹੀਂ ਕੀਤਾ। ਪੁਲੀਸ ਨੇ ਜਦੋਂ ਉਸਦੀ ਲੋਕੇਸ਼ਨ ਦਿਖਾਈ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ । ਗੈਂਗ ਰੇਪ ਵਿੱਚ ਸਾਜਿਸ਼ਕਰਤਾ 35 ਸਾਲ ਦੀ ਜਯੋਤੀ ਵਰਮਾ ਦੀ ਤਲਾਸ਼ ਵਿੱਚ ਐਤਵਾਰ ਨੂੰ ਲੁਧਿਆਣਾ ‘ਚ 5 ਥਾਵਾਂ ‘ਤੇ ਰੇਡ ਕੀਤੀ ਗਈ । ਜਯੋਤੀ ਦਾ ਮੋਬਾਈਲ ਨੰਬਰ ਬੰਦ ਆ ਰਿਹਾ ਹੈ , ਪਰ ਇੰਟਰਨੈੱਟ ਕਾਲਿੰਗ ਦੇ ਜ਼ਰੀਏ ਨੈਟਵਰਕ ਤੇ ਸੰਪਰਕ ‘ਚ ਦੱਸੀ ਜਾ ਰਹੀ ਹੈ।
ਜਲੰਧਰ ਪੁਲੀਸ ਨੂੰ ਲੁਧਿਆਣਾ ਪੁਲੀਸ ਤੋਂ ਪਤਾ ਚੱਲਿਆ ਕਿ ਜਯੋਤੀ ਵਰਮਾ ਚਿੱਟੇ ਦੀ ਤਸਕਰੀ ਦੇ ਦੋਸ਼ਾਂ ‘ਚ ਘਿਰੀ ਰਹੀ ਹੈ। ਉਹ ਕਈ ਮਾਮਲਿਆਂ ‘ਚ ਜੇਲ੍ਹ ਜਾ ਚੁੱਕੀ ਹੈ। ਉਸਦੀ ਕਾਲ ਡਿਟੇਲ ਵਿੱਚੋਂ ਚਿੱਟੇ ਦੇ ਧੰਦੇ ਨਾਲ ਜੁੜੇ ਕੁਝ ਲੋਕਾਂ ਦੇ ਨੰਬਰ ਵੀ ਮਿਲੇ ਹਨ। ਪੁਲੀਸ ਮੰਨ ਕੇ ਚੱਲ ਰਹੀ ਹੈ ਕਿ ਜਯੋਤੀ ਨੇ ਹੀ ਪੀੜਤ ਲੜਕੀ ਨੂੰ ਪਹਿਲਾਂ ਚਿੱਟੇ ਦੀ ਆਦਤ ਪਾਈ ਸੀ ਫਿਰ ਉਸਨੂੰ ਸਪਾ ‘ਚ ਸਪਲਾਈ ਕਰਨ ਲੈ ਕੇ ਆਉਂਦੀ ਸੀ । ਪੁਲੀਸ ਨੇ ਜਯੋਤੀ ਦੇ 6 ਮੋਬਾਈਲ ਨੰਬਰ ਮਿਲੇ ਹਨ। ਪੁਲੀਸ ਨੂੰ ਸ਼ੱਕ ਹੈ ਕਿ ਉਹ ਵੱਖ ਵੱਖ ਧੰਦਿਆਂ ਲਈ ਵੱਖ –ਵੱਖ ਨੰਬਰ ਦਾ ਇਸਤੇਮਾਲ ਕਰਦੀ ਸੀ ।
ਐਸਐਚਓ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਯੋਤੀ ਦੀ ਤਲਾਸ਼ ਵਿੱਚ ਲੁਧਿਆਣਾ ‘ਚ ਰੇਡ ਰਹੀ ਹੈ। ਪੁਲੀਸ ਦੀ ਇੱਕ ਟੀਮ ਮੁੱਖ ਦੋਸ਼ੀ ਆਸ਼ੀਸ਼ ਉਰਫ਼ ਦੀਪਕ ਬਹਿਲ ਅਤੇ ਇੰਦਰ ਦੀ ਭਾਲ ਵਿੱਚ ਅੰਮ੍ਰਿਤਸਰ ਗਈ ਹੈ। ਇੱਕ ਹੋਰ ਮੁਲਜ਼ਮ ਅਰਸ਼ੀਦ ਖਾਨ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਮਾਡਲ ਟਾਊਨ ਵਿੱਚ 6 ਮਈ ਨੂੰ ਦੁਪਹਿਰ ਵੇਲੇ ਹੰਗਾਮਾ ਹੋਇਆ ਸੀ ਜਦੋਂ 15 ਸਾਲ ਦੀ ਲੜਕੀ ਨਸ਼ੇ ਦੀ ਹਾਲਤ ਵਿੱਚ ਮਿਲੀ ਸੀ । ਮਾਂ ਬੇਟੀ ਨੂੰ ਨਾਲ ਲੈ ਗਈ ਸੀ । ਉਸਦਾ ਟ੍ਰੀਟਮੈਂਟ ਕਰਵਾਇਆ ਗਿਆ। ਠੀਕ ਹੋਣ ਮਗਰੋਂ ਲੜਕੀ ਨੇ ਖੁਲਾਸਾ ਕੀਤਾ ਸੀ । 6 ਮਈ ਉਹ ਹੋਸ਼ ਵਿੱਚ ਨਹੀਂ ਸੀ ਇਸ ਲਈ ਉਸਦੀ ਮਾਂ ਉਸਨੂੰ ਲੁਧਿਆਣਾ ਲੈ ਗਈ ਸੀ ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਨੂੰ ਨਿਊ ਪਟੇਲ ਨਗਰ ਲੁਧਿਆਣਾ ਵਿੱਚ ਰਹਿੰਦੀ ਅੰਟੀ ਜਯੋਤੀ ਨੇ ਦੋ ਮਹੀਨੇ ਪਹਿਲਾਂ ਨਸ਼ੇ ਦੀ ਲਤ ਲਾਈ ਸੀ । ਉਸਨੇ ਉਹਨਾਂ ਦੀ ਬੇਟੀ ਨੂੰ ਨਸ਼ੇ ਦੀ ਆਦੀ ਬਣਾ ਦਿੱਤਾ। 6 ਮਈ ਜਯੋਤੀ ਉਸਨੂੰ ਕਾਰ ‘ਚ ਬਿਠਾ ਕੇ ਜਲੰਧਰ ਦੇ ਸਪਾ ‘ਚ ਲੈ ਗਈ । ਜਿੱਥੇ ਸੈਂਟਰ ਅੰਦਰ ੀ ਆਸ਼ੀਸ਼ , ਇੰਦਰ, ਸੋਹਿਤ ਅਤੇ ਅਰਸ਼ੀਦ ਖਾਨ ਨੇ ਉਸ ਨਾਲ ਬਲਾਤਕਾਰ ਕੀਤਾ।
ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਗੈਂਗਰੇਪ ਦੇ ਮੁਲਜ਼ਮ ਹੀ ਇਹ ਸਪਾ ਚਲਾ ਰਹੇ ਸਨ।
ਦੈਨਿਕ ਭਾਸਕਰ ਤੋਂ ਧੰਨਵਾਦ ਸਾਹਿਤ

Real Estate