ਮੁਲੱਠੀ ਗੁਣਾਂ ਦਾ ਭੰਡਾਰ

1906
ਡਾ ਕਰਮਜੀਤ ਕੌਰ ਬੈਂਸ ਡਾ ਬਲਰਾਜ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12599

ਮੁਲੱਠੀ ਵਧੀਆ ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਬੈਕਟੀਰੀਅਲ, ਅਤੇ ਐਂਟੀ ਟਿਉਮਰ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਪੀਸਕੇ ਸੰਭਾਲ ਕੇ ਰੱਖੋ। ਅੱਧੇ ਤੋਂ ਅੱਧਾ ਚਮਚ ਮੁਲੱਠੀ ਨੂੰ ਇੱਕ ਗਿਲਾਸ ਪਾਣੀ ਪਾਕੇ ਕਿਸੇ ਸਟੀਲ ਦੇ ਬਰਤਨ ਵਿੱਚ ਉਬਾਲ ਲਵੋ।

ਰਾਤ ਭਰ ਵਾਸਤੇ ਇਸ ਮੁਲੱਠੀ ਡਰਿੰਕ ਨੂੰ ਕਿਸੇ ਕੱਚ ਦੇ ਗਿਲਾਸ ਚ ਰੱਖੋ। ਅਗਲੇ ਦਿਨ ਡਰਿੰਕ ਨੂੰ ਦੋ ਤਿੰਨ ਵਾਰ ਖਾਣੇ ਤੋਂ ਠੀਕ ਪਹਿਲਾਂ ਕੋਸਾ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਹੌਲੀ ਹੌਲੀ ਪੀਉ।
ਇਹ ਖੰਘ, ਗਲਾ ਖਰਾਬੀ, ਘੁਰਾੜੇ, ਵਾਰ ਵਾਰ ਮੂੰਹ ਪੱਕਣਾ, ਜਲਦੀ ਸਾਹ ਚੜ੍ਹਨਾ, ਹਾਈ ਕੋਲੈਸਟਰੋਲ, ਤੇਜ਼ਾਬ ਬਣਨਾ, ਪੇਟ ਗੈਸ, ਮਿਹਦਾ ਅਲਸਰ, ਅੰਤੜੀ ਜ਼ਖ਼ਮ, ਬਵਾਸੀਰ, ਸੰਗ੍ਰਹਿਣੀ ਆਦਿ ਤੋਂ ਬਹੁਤ ਫ਼ਾਇਦਾ ਕਰਦੀ ਹੈ।
ਇਸਦੇ ਇਲਾਵਾ ਭੁੱਖ ਘੱਟ ਲੱਗਣੀ, ਖ਼ੁਰਾਕ ਨਾਂ ਲੱਗਣੀ, ਖੂਨ ਘੱਟ ਬਣਨਾ, ਚੱਕਰ, ਕਮਜ਼ੋਰੀ, ਵਾਲ ਝੜਨੇ, ਮਾਹਵਾਰੀ ਘੱਟ ਜਾਂ ਦਰਦ ਨਾਲ ਆਉਣੀ, ਚਿੜਚਿੜਾਪਨ, ਜਲਦੀ ਥੱਕਣਾ, ਪਿਸ਼ਾਬ ਲੱਗਕੇ ਆਉਣਾ, ਵਾਰ ਵਾਰ ਲਿਕੋਰੀਆ(ਸਫੇਦ ਪਾਣੀ) ਦੀ ਸ਼ਿਕਾਇਤ ਬਣਨੀ, ਹੱਥ ਪੈਰ ਸੌਣੇ ਆਦਿ ਤੋਂ ਵੀ ਇਹ ਮੁਲੱਠੀ ਡਰਿੰਕ ਤੁਰੰਤ ਫਾਇਦਾ ਕਰਦਾ ਹੈ।
ਇਉਂ ਮੁਲੱਠੀ ਦਾ ਇਹ ਪਾਣੀ ਪੀਣ ਨਾਲ ਕੁੱਝ ਈ ਦਿਨਾਂ ਵਿੱਚ ਖੂਨ ਜ਼ਿਆਦਾ ਬਣਨ ਲਗਦਾ ਹੈ। ਰੰਗ ਸਾਫ ਹੋਣ ਲਗਦਾ ਹੈ। ਵਿਅਕਤੀ ਦਾ ਸੁਭਾਅ ਮਿੱਠਾ ਹੋਣ ਲਗਦਾ ਹੈ। ਕਿਉਂਕਿ ਇਹ ਨਰਵਸ ਸਿਸਟਮ ਨੂੰ ਸਹੀ ਰੱਖਣ ਵਾਲੇ ਐਂਜ਼ਾਇਮਜ਼ ਤੇ ਹਾਰਮੋਨਜ਼ ਨੂੰ ਸਹੀ ਤਰਾਂ ਰਿਸਣ ਲਾਉਣ ਚ ਮਦਦਗਾਰ ਹੁੰਦਾ ਹੈ।
ਕੋਸੇ ਕੋਸੇ ਮੁਲੱਠੀ ਡਰਿੰਕ ਨੂੰ ਪੀਣ ਨਾਲ ਫੇਫੜਿਆਂ ਦੀਆਂ ਬਰੌਂਕੀਅਲ ਟਿਉਬਜ਼ ਦੀ ਸੋਜ਼ ਘਟਦੀ ਹੈ। ਏਅਰਵੇਅਜ਼ ਵਿੱਚ ਫਸੀ ਮਿਉਕਸ ਪਤਲੀ ਪੈ ਜਾਂਦੀ ਹੈ। ਇਉਂ ਦਮੇਂ ਰੋਗੀ ਦੀ ਵੀ ਤਕਲੀਫ਼ ਘਟਦੀ ਹੈ।
ਇਹ ਡਰਿੰਕ ਰੋਜ਼ਾਨਾ ਇੱਕ ਵਾਰ ਸਵੇਰ ਦੇ ਖਾਣੇ ਤੋਂ ਤੁਰੰਤ ਬਾਅਦ ਲਗਾਤਾਰ ਪੀਂਦੇ ਰਹਿਣ ਨਾਲ ਪੁਰਾਣੀ ਕਬਜ਼ ਵੀ ਠੀਕ ਹੋ ਜਾੰਦੀ ਹੈ। ਇਹ ਅੰਤੜੀਆਂ, ਕੋਲੋਨ ਆਦਿ ਦੇ ਕੈਂਸਰ ਬਣਨ ਤੋਂ ਵੀ ਬਚਾਅ ਕਰਦੀ ਹੈ।
ਇਸ ਵਿੱਚ ਨੈਚੁਰਲ ਐਂਟੀ ਔਕਸੀਡੈਂਟਸ ਹੁੰਦੇ ਹਨ ਜੋ ਜਿਗਰ ਨੂੰ ਫਰੀ ਰੈਡੀਕਲਜ਼ ਤੋਂ ਅਤੇ ਟੌਕਸਿਕ ਮਟੀਰੀਅਲਜ਼ ਤੋਂ ਬਚਾਅ ਕਰਦੇ ਹਨ। ਹੈਪੇਟਾਇਟਿਸ ਕਾਰਨ ਜਿਗਰ ਦੀ ਸੋਜ਼ ਨੂੰ ਵੀ ਆਰਾਮ ਦਿੰਦੀ ਹੈ। ਇਹੋ ਮੁਲੱਠੀ ਡਰਿੰਕ ਥੋੜ੍ਹਾ ਕੋਸਾ ਕੋਸਾ ਪੀਣ ਨਾਲ ਪੇਟ ਦਾ ਮੋਟਾਪਾ ਘਟਦਾ ਹੈ।
ਦੁੱਧ ਚ ਮੁਲੱਠੀ ਉਬਾਲਕੇ ਪੀਣ ਨਾਲ ਭਾਰ ਵਧਦਾ ਹੈ ਤੇ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ। ਮੁਲੱਠੀ ਪਾਕੇ ਉਬਾਲੇ ਦੁੱਧ ਦਾ ਦਹੀਂ ਵੀ ਬਹੁਤ ਪੌਸ਼ਟਿਕ ਹੁੰਦਾ ਹੈ। ਇਸ ਦਹੀਂ ਦੀ ਲੱਸੀ ਬਹੁਤ ਸੁਆਦੀ ਬਣਦੀ ਹੈ।
ਸ਼ਾਮ ਦੇ ਖਾਣੇ ਤੋਂ ਬਾਅਦ ਥੋੜ੍ਹੀ ਜਿਹੀ ਮੁਲੱਠੀ ਚੂਸਕੇ ਅਤੇ ਚਬਾ ਕੇ ਖਾਣ ਨਾਲ ਦੰਦਾਂ, ਮਸੂੜਿਆਂ, ਗਲੇ, ਜੀਭ, ਬੁੱਲਾਂ ਤੇ ਮੂੰਹ ਦੀ ਅੰਦਰੂੰਨੀ ਝਿੱਲੀ ਨੂੰ ਵੀ ਤੰਦਰੁਸਤ ਰਖਦੀ ਹੈ।
ਮੁਲੱਠੀ ਵਿੱਚ ਗਲਾਇਸਿਰਿਜ਼ਿਕ ਐਸਿਡ ਹੁੰਦਾ ਹੈ ਜੋ ਕਿ ਖੰਡ ਤੋਂ 50 ਗੁਣਾਂ ਜ਼ਿਆਦਾ ਮਿੱਠਾ ਹੁੰਦਾ ਹੈ। ਇਸ ਲਈ ਸ਼ੂਗਰ ਰੋਗੀ ਮੁਲੱਠੀ ਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਵਰਤਣ ਅਤੇ ਸੌਣ ਲੱਗੇ ਕਿਸੇ ਵੀ ਹਾਲਤ ਨਾਂ ਪੀਣ ਨਾਂ ਖਾਣ।
ਕਰੋਨਾ ਪੇਸ਼ੰਟ ਨੂੰ ਵੀ ਕੋਸੇ ਕੋਸੇ ਮੁਲੱਠੀ ਡਰਿੰਕ ਦਾ ਇੱਕ ਦੋ ਚਮਚ ਦੋ ਕੁ ਵਾਰ ਦੇ ਸਕਦੇ ਹਾਂ। ਜੇ ਕਰੋਨਾ ਮਰੀਜ਼ ਨੂੰ ਸ਼ੂਗਰ ਹੋਵੇ ਤਾਂ ਇਹ ਨਹੀਂ ਦੇਣਾ ਚਾਹੀਦਾ। ਕਰੋਨਾ ਮਰੀਜ਼ ਦੀ ਇਨਫੈਕਸ਼ਨ ਵਿਗੜਨ ਤੋਂ ਵੀ ਬਚਾਉਂਦਾ ਹੈ ਤੇ ਕਮਜ਼ੋਰੀ ਹੋਣ ਤੋਂ ਵੀ।
ਚਾਇਨੀਜ਼ ਮੈਡੀਸਿਨਜ਼ ਵਿੱਚ ਮੁਲੱਠੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਹਰਬ ਹੈ। ਮਿਸਰ ਦੇ ਮਹਾਨ ਰਾਜੇ ਇਸਨੂੰ ਰੋਜ਼ਾਨਾ ਇਸੇ ਤਰਾਂ ਪਾਣੀ ਚ ਉਬਾਲਕੇ ਪੀਇਆ ਕਰਦੇ ਸੀ। ਉਹ ਇਸ ਕਾੜ੍ਹੇ ਨੂੰ mai-sus ਕਹਿੰਦੇ ਸੀ।
ਇਵੇਂ ਈ ਰੋਮ ਤੇ ਯੂਨਾਨ ਦੇ ਪ੍ਰਾਚੀਨ ਵਾਸੀ ਵੀ ਇਸ ਦੀ ਖੂਬ ਵਰਤੋਂ ਕਰਦੇ ਸੀ। ਸਦੀਆਂ ਪਹਿਲਾਂ ਆਰੀਆ ਲੋਕ ਵੀ ਭਾਰਤ ਵਿੱਚ ਇਸਦੀ ਖ਼ੂਬ ਵਰਤੋਂ ਕਰਦੇ ਸੀ।
ਮੁਲੱਠੀ ਬਹੁਤ ਗੁਣਕਾਰੀ, ਹਰ ਜਗਾਹ ਮਿਲਣ ਵਾਲੀ, ਸਸਤੀ ਤੇ ਲੰਬੇ ਸਮੇਂ ਤੱਕ ਸੰਭਾਲ ਕੇ ਰੱਖੀ ਜਾ ਸਕਣ ਵਾਲੀ ਜੜ੍ਹੀ ਹੈ। ਸੰਸਾਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਜੜ੍ਹੀ ਬੂਟੀ ਵੀ ਮੁਲੱਠੀ ਈ ਹੈ। ਇਹ ਅਨੇਕ ਤਰਾਂ ਦੀਆਂ ਖਾਣ ਪੀਣ ਤੇ ਆਮ ਵਰਤੋਂ ਵਾਲੀਆਂ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ।
ਇਸ ਵਿੱਚ ਬੀ ਵਿਟਾਮਿਨਜ਼, ਵਿਟਾਮਿਨ ਈ, ਜ਼ਿੰਕ, ਮੈਗਨੇਸ਼ੀਅਮ, ਪੁਟਾਸ਼ੀਅਮ, ਸਿਲੇਨੀਅਮ, ਸਿਲੀਕੌਨ, ਕੋਲੀਨ, ਕੈਲਸ਼ੀਅਮ, ਥਾਇਮੋਲ, ਫੈਨੌਲ, ਕੁਐਰਸੀਟਿਨ ਅਤੇ ਬੀਟਾ ਕੈਰੋਟੀਨ ਲੋੜੀਂਦੀ ਮਾਤਰਾ ਵਿੱਚ ਹੁੰਦੇ ਹਨ।
ਮੁਲੱਠੀ, ਅਜਵੈਣ, ਜੀਰਾ, ਦਾਲਚੀਨੀ, ਸੌਂਫ, ਅਰਜਨ ਸੱਕ, ਸੁੰਢ, ਲੌਂਗ, ਛੋਟੀ ਇਲਾਇਚੀ, ਸਟਾਰ ਐਨਿਸ ਆਦਿ ਬਰਾਬਰ ਮਾਤਰਾ ਵਿੱਚ ਲੈਕੇ ਰਗੜ ਕੇ ਰੱਖ ਲਵੋ। ਇਹ ਮਸਾਲਾ ਚਾਹ ਦੀ ਜਗ੍ਹਾ ਥੋੜ੍ਹਾ ਜਿਹਾ ਪਾਣੀ ਚ ਉਬਾਲ ਕੇ ਸਵੇਰੇ ਦੁਪਹਿਰੇ ਪੀਣ ਨਾਲ ਚਾਹ ਦੀ ਆਦਤ ਛੁੱਟ ਜਾਂਦੀ ਹੈ ਤੇ ਚਾਹ ਕੌਫ਼ੀ ਦੇ ਕੀਤੇ ਨੁਕਸਾਨ ਦੀ ਭਰਪਾਈ ਵੀ ਇਹ ਮਿਕਸ ਮਸਾਲਾ ਕਰ ਦਿੰਦਾ ਹੈ।
ਮੁਲੱਠੀ ਹਰ ਘਰ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਇਹ ਤੁਸੀਂ ਗਮਲਿਆਂ ਵਿੱਚ ਜਾਂ ਤੁਹਾਡੇ ਬੈਕਯਾਰਡ ਗਾਰਡਨ ਜਾਂ ਕਿਤੇ ਵੀ ਬੀਜ ਵੀ ਸਕਦੇ ਹੋ। ਇੱਕ ਵਾਰ ਕਿਤੇ ਵੀ ਬੀਜੀ ਇਹ ਕਦੇ ਖ਼ਤਮ ਨਹੀਂ ਹੁੰਦੀ। ਇਸ ਨੂੰ ਰੋਗ ਵੀ ਘੱਟ ਲਗਦੇ ਹਨ।
ਜੇ ਕੋਈ ਇਸਦੀ ਖ਼ੇਤੀ ਕਰ ਲਵੇ ਤਾਂ ਇਸਦੀ ਹਰ ਦੇਸ਼ ਹਰ ਇਲਾਕੇ ਵਿੱਚ ਬੇਹੱਦ ਮੰਗ ਹੈ। ਇਹ ਭਾਰੀ ਮੁਨਾਫ਼ਾ ਦੇ ਸਕਦੀ ਹੈ।
ਅਪਣੇ ਮਾਪਿਆਂ, ਅਪਣੇ ਬੱਚਿਆਂ ਅਤੇ ਅਪਣੇ ਪਤੀ ਪਤਨੀ ਦਾ ਖ਼ੂਬ ਧਿਆਨ ਰੱਖੋ। ਖ਼ੂਬ ਪਿਆਰ ਦਿਉ। ਅਪਣਿਆਂ ਦਾ ਕਦੇ ਦਿਲ ਨਾ ਦੁਖਾਉ। ਅਪਣਿਆਂ ਦਾ ਦਿਲ ਦੁਖਾਉਣ ਤੋਂ ਵੱਡਾ ਕੋਈ ਪਾਪ ਨਹੀਂ ਹੈ। ਜਿੰਨਾ ਹੋ ਸਕੇ ਬਾਕੀ ਪਰਿਵਾਰ ਵਾਲਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਪਰਿਵਾਰ ਦਾ ਧਿਆਨ ਸਭ ਜੀਵ ਜੰਤੂ ਰਖਦੇ ਹਨ। ਉਹਨਾਂ ਨੂੰ ਕਿਸ ਨੇ ਸਿਖਾਇਆ ਹੈ। ਤੁਹਾਡੇ ਵੀ ਅੰਦਰੋਂ ਹੀ ਅਪਣਿਆਂ ਲਈ ਪਿਆਰ ਸਨੇਹ ਫੁੱਟਣਾ ਚਾਹੀਦਾ ਹੈ। ਪੰਦਰਾਂ ਮਈ ਨੂੰ ਫੈਮਿਲੀ ਡੇਅ ਸੀ। ਲੇਕਿਨ ਤੁਸੀਂ ਰੋਜ਼ਾਨਾ ਹੀ ਫੈਮਿਲੀ ਡੇਅ ਮਨਾਉ।
Real Estate