ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਦੇ ਹਲਕੇ ਦਾ ਹਾਲ- ਅਮੇਠੀ ਦੇ ਇੱਕ ਪਿੰਡ ‘ਚ 20 ਮੌਤਾਂ

96

ਉੱਤਰ ਪ੍ਰਦੇਸ਼ ਵਿੱਚ ਕਈ ਪੇਂਡੂ ਇਲਾਕੇ ਅਜਿਹੇ ਹਨ ਜਿੱਥੇ ਇੱਕ –ਇੱਕ ਪਿੰਡ ਵਿੱਚੋਂ 20 ਤੋਂ ਵੱਧ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ ਪਰ ਉੱਥੇ ਹਾਲੇ ਵੀ ਟੈਸਟਿੰਗ ਨਹੀਂ ਹੋ ਰਹੀ । ਸਰਦੀ –ਜੁਕਾਮ ਹੁੰਦਾ ਅਤੇ ਕੁਝ ਹੀ ਦਿਨਾਂ ‘ਚ ਮਰੀਜ਼ ਦੀ ਜਾਨ ਚਲੀ ਜਾਂਦੀ ਹੈ।
ਅਜਿਹੀ ਡਰਾਉਣੀ ਸਥਿਤੀ ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਦੇ ਇੱਕ ਪਿੰਡ ‘ਚ ਦੇਖਣ ਨੂੰ ਮਿਲ ਰਹੀ ਹੈ। ਅਮੇਠੀ ਦੇ ਹਾਰੀਮਊ ਪਿੰਡ ਵਿੱਚ 20 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ‘ਚ ਐਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਹੁਣ ਇੱਕ ਮਹੀਨੇ ‘ਚ ਹੋ ਗਈਆਂ ।
ਹਾਰੀਮਊ ਪਿੰਡ ਦੇ ਲੋਕਾਂ ਨੇ ਜੋ ਦੱਸਿਆ ਉਹ ਹੈਰਾਨ ਕਰਨ ਵਾਲਾ ਹੈ। ਪਿੰਡ ਵਾਸੀ ਰਾਜੇਂਦਰ ਕੌਸ਼ਲ ਕਹਿੰਦੇ ਹਨ ਕਿ ਇਹ ਸੱਚਾਈ ਹੈ ਕਿ 17-18 ਮੌਤਾਂ ਹੋਈਆਂ ਹਨ। ਇੱਕ –ਇੱਕ ਘਰ ਵਿੱਚੋਂ ਤਿੰਨ-ਤਿੰਨ ਲਾਸ਼ਾਂ ਨਿਕਲੀਆਂ ਹਨ। ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਤਾਂ ਉਹ ਆਉਂਦੀ ਹੈ, ਤਾਂ ਉਹ ਮਰੀਜ ਨੂੰ ਨਹੀਂ ਚੁੱਕਦੇ , ਜੇ ਘਰ ਵਾਲੇ ਵੀ ਨਹੀਂ ਚੁੱਕਦੇ ਤਾਂ ਐਂਬੂਲੈਂਸ ਵਾਪਸ ਚਲੀ ਜਾਂਦੀ ਹੈ। ਆਸ਼ਾ ਵਰਕਰ ਆ ਕੇ ਦਵਾਈ ਦੇ ਜਾਂਦੀਆਂ ਹਨ।
ਸਿਹਤ ਵਿਭਾਗ ਦੀ ਟੀਮ ਨਾ ਤਾਂ ਟੈਸਟਿੰਗ ਲਈ ਆ ਰਹੀ ਨਾ ਹੀ ਸੈਨੇਟਾਈਜੇਸਨਜ਼ ਕਰਾਇਆ ਜਾ ਰਿਹਾ ਹੈ।
ਇਸੇ ਪਿੰਡ ਦੇ ਸ਼ਾਹਨਵਾਜ ਦਾ ਕਹਿਣਾ ਹੈ , ਕਿਸ ਕਾਰਨ ਮੌਤ ਹੋਈ ਇਸਦੀ ਵਜਾਹ ਨਹੀਂ ਪਤਾ, ਪਰ ਸਿਹਤ ਵਿਭਾਗ ਦੀ ਟੀਮ ਆ ਕੇ ਦਵਾਈ ਦੇ ਕੇ ਚਲੀ ਜਾਂਦੀ ਹੇ। ਉਹਨਾ ਦੇ ਮੁਤਾਬਿਕ ਨਾ ਕੋਈ ਜਾਂਚ ਹੋਈ , ਨਾ ਸੈਨੇਟਾਈਜਿੰਗ ਹੋਈ । ਲੋਕ ਡਰੇ ਹੋਏ ਹਨ, ਉੱਥੇ ਨਾਲ ਦੇ ਹਸਪਤਾਲ ਦੀ ਟੀਮ ਆਈ ਸੀ ਉਹ ਦਵਾਈ ਦੇ ਕੇ ਚਲੀ ਗਈ ।
ਇਸ ਮਾਮਲੇ ‘ਚ ਅਮੇਠੀ ਦੇ ਸੀਐਮਓ ਆਸੂਤੋਸ਼ ਦੂਬੇ ਕਹਿੰਦੇ ਹਨ ਕਿ ਵੈਕਸੀਨੇਸ਼ਨ ਦੇ ਲਈ ਪਿੰਡ ਵਾਲਿਆਂ ਨੂੰ ਸਿਹਤ ਕੇਂਦਰ ਆਉਣਾ ਪਵੇਗਾ। ਵੈਕਸੀਨ ਦਾ ਇੱਕ ਪ੍ਰੋਟੋਕਾਲ ਹੈ ਕਿ ਵੈਕਸੀਨ ਪਿੰਡ ‘ਚ ਨਹੀਂ ਲਗਾਈ ਜਾ ਸਕਦੀ । ਪੂਰੇ ਪਿੰਡ ‘ਚ ਛਿੜਕਾ ਕੀਤਾ ਗਿਆ ਹੈ। ਜਿੰਨ੍ਹਾਂ ‘ਚ ਲੱਛਣ ਦੇਖਣ ਨੂੰ ਮਿਲੇ , ਉਹਨਾ ਨੂੰ ਦਵਾਈ ਵੀ ਦਿੱਤੀ ਗਈ ਹੈ।

Real Estate