ਆਕਸੀਜਨ ਦੀ ਬਲੈਕ ਕਰਨ ਵਾਲਾ – ਨਵਨੀਤ ਕਾਲੜਾ ਗ੍ਰਿਫ਼ਤਾਰ

224

ਦਿੱਲੀ ‘ਚ ਆਕਸੀਜਨ ਕੰਨਸਟ੍ਰੇਟਰ ਦੀ ਬਲੈਕ ਕਰਨ ਦੇ ਮਾਮਲੇ ‘ਚ ਨਵਜੀਤ ਕਾਲੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲੀਸ ਨੇ ਐਤਵਾਰ ਦੇਰ ਰਾਤ ਉਸਨੂੰ ਦੋਬਚਿਆ ਹੈ।
ਗ੍ਰਿਫ਼ਤਾਰ ਕਰਕੇ ਉਸਨੂੰ ਗੜ੍ਹੀ ਥਾਣੇ ਲਿਆਂਦਾ ਗਿਆ । ਕਾਲੜਾ, ਖਾਨ ਮਾਰਕੀਟ ‘ਚ ਖਾਨ ਚਾਚਾ ਰੈਸਟੋਰੈਂਟ ਦਾ ਮਾਲਕ ਹੈ। ਉਸਦੇ ਵਿਦੇਸ਼ ਭੱਜਣ ਦੇ ਸ਼ੱਕ ਕਾਰਨ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ।
ਗ੍ਰਿਫ਼ਤਾਰੀ ਤੋਂ ਬਚਣ ਲਈ ਉਸਨੇ ਹਾਈਕੋਰਟ ‘ਚ ਅਗੇਤੀ ਜ਼ਮਾਨਤ ਲਈ ਅਰਜ਼ੀ ਲਾਈ ਸੀ ਪਰ ਇਸ ਨੂੰ ਖਾਰਿਜ ਕਰ ਦਿੱਤਾ ਗਿਆ । ਅਦਾਲਤ ਦਾ ਕਹਿਣਾ ਸੀ ਕਿ ਮੁਲਜ਼ਮ ਤੋਂ ਪੁੱਛਗਿੱਛ ਜਰੂਰੀ ਹੈ।
ਬੀਤੇ ਦਿਨੀ ਦਿੱਲੀ ‘ਚ 3 ਰੈਸਟੋਰੈਂਟ ‘ਚ ਛਾਪੇਮਾਰੀ ਕਰਕੇ ਪੁਲੀਸ 12 ਦਰਜਨਾਂ ਆਕਸੀਜਨ ਕੰਨਸਟ੍ਰੇਟਰ ਬਰਾਮਦ ਕੀਤੇ ਸਨ । ਕਾਲੜਾ ਤੇ ਦੋਸ਼ ਹੈ ਕਿ ਉਹ ਇਸ ਕਾਲੇ ਧੰਦੇ ‘ਚ ਸ਼ਾਮਿਲ ਹੈ।
ਪੁਲੀਸ ਨੇ ਖਾਨ ਚਾਚਾ ਰੈਸਟੋਰੈਂਟ ਸਮੇਤ ਕੁਝ ਹੋਟਲਾਂ ਵਿੱਚ 96 ਕੰਨਸਟ੍ਰੇਟਰ ਜ਼ਬਤ ਕੀਤੇ ਸਨ। ਸੁਰੂਆਤੀ ਦੌਰ ‘ਚ ਪਤਾ ਚੱਲਿਆ ਕਿ ਆਕਸੀਜਨ ਦੀ ਬਲੈਕ ਮਾਰਕੀਟਿੰਗ ਦਾ ਇਹ ਨੈਟਵਰਕ ਲੰਦਨ ਫੈਲਿਆ ਹੈ। ਇਸ ਤੋਂ ਪਹਿਲਾਂ ਲੋਧੀ ਕਾਲੋਨੀ ਵਿੱਚੋਂ ਜੋ ਨੇਗੇ ਜੂ ਰੈਸਟੋਰੈਂਟ –ਬਾਰ ਅਤੇ ਮੰਡੀ ਵਿਲੇਜ ਦੇ ਖੁੱਲ੍ਹਰ ਫਾਰਮ ਹਾਊਸ ਵਿੱਚੋਂ 419 ਕੰਨਸਟ੍ਰੇਟਰ ਜ਼ਬਤ ਕੀਤੇ ਸਨ । ਇਸ ਬਾਰ ਦਾ ਮਾਲਕ ਵੀ ਕਾਲੜਾ ਹੀ ਹੈ।
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਫਾਰਮ ਹਾਊਸ ਦੇ ਮੈਨੇਜਰ ਦੇ ਖੁਲਾਸੇ ਮਗਰੋਂ ਹੀ ਪੁਲੀਸ ਨੇ ਖਾਨ ਮਾਰਕੀਟ ‘ਚ ਛਾਪਾ ਮਾਰਿਆ ਸੀ। ਛੱਤਰਪੁਰ ਦੇ ਜਿਸ ਫਾਰਮ ਹਾਊਸ ‘ਚ ਛਾਪਾ ਮਾਰਿਆ ਗਿਆ , ਉਸਦਾ ਮਾਲਕ ਗਗਨ ਦੁੱਗਲ , ਲੰਦਨ ‘ਚ ਰਹਿੰਦਾ ਹੈ। ਦੁੱਗਲ , ਮੈਟ੍ਰਿਕਸ ਕੰਪਨੀ ਦਾ ਮਾਮਲਾ ਹੈ ਜੋ ਸਿਮ ਕਾਰਡ ਬਣਾਉਣ ਦਾ ਕੰਮ ਕਰਦੀ ਹੈ।
ਕਾਲੜਾ ਅਤੇ ਦੁੱਗਲ ਕਾਰੋਬਾਰੀ ਹਿੱਸੇਦਾਰ ਹਨ। ਗਗਨ ਦੁੱਗਲ ਦੀ ਕੰਪਨੀ ਮੈਟ੍ਰਿਕਸ ਦੇ ਨਾਂਮ ਤੇ ਹੀ ਆਕਸੀਜਨ ਕੰਨਸਟ੍ਰੇਟਰ 20 ਹਜ਼ਾਰ ਰੁਪਏ ਪ੍ਰਤੀ ਨਗ ਭਾਰਤ ‘ਚ ਲਿਆਂਦੇ ਗਏ। ਇਹਨਾਂ ਨੂੰ ਅੱਗੇ 60 ਹਜ਼ਾਰ ਰੁਪਏ ‘ਚ ਵੇਚਿਆ ਜਾਂਦਾ ਸੀ । ਇਸ ਕੰਮ ਲਈ ਕਾਲੜਾ ਨੇ ਵਟਸ ਅੱਪ ਗਰੁੱਪ ਬਣਾਇਆ ਹੋਇਆ ਸੀ ।

Real Estate