ਲੌਕ ਡਾਊਨ ਆਮ ਲੋਕਾਂ ਲਈ – ਸੜਕ ਦਾ ਉਦਘਾਟਨ ਨੂੰ ਲੈ ਕੇ ਬੈਂਸ ਅਤੇ ਅਕਾਲੀ ਸਮਰਥਕ ਖਹਿਬੜੇ

251

ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ‘ਚ ਐਤਵਾਰ ਨੂੰ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਅਗਵਾਈ ‘ਚ ਸੜਕ ਨਿਰਮਾਣ ਦਾ ਸਿਹਰਾ ਆਪਣੇ ਸਿਰ ਲੈਣ ਦੇ ਚੱਕਰ ‘ਚ ਲੜਾਈ ਹੋਈ । ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਯੁਵਾ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੇ ਸਮਰਥਕਾਂ ਵਿਚਾਲੇ ਟਕਰਾਅ ਹੋਇਆ ।
ਪਤਾ ਲੱਗਿਆ ਕਿ ਸੜਕ ਨਿਰਮਾਣ ਕਾਰਜ ਦੇ ਉਦਘਾਟਨ ਦਾ ਸਿਹਰਾ ਦੋਵਾਂ ਧਿਰਾਂ ਦੇ ਲੀਡਰ ਲੈਣਾ ਚਾਹੁੰਦੇ ਸਨ ਜਿਸ ਕਾਰਨ ਬੋਲ –ਬੁਲਾਰੇ ਤੋਂ ਗੱਲ ਹੱਥੋਪਾਈ ਤੱਕ ਪਹੁੰਚ ਗਈ । ਕਈਆਂ ਦੀਆਂ ਪੱਗਾਂ ਲਹਿ ਕੇ ਜਮੀਨ ਤੇ ਡਿੱਗ ਪਈਆਂ ।
ਸਿਮਰਜੀਤ ਸਿੰਘ ਬੈਂਸ ਮੇਨ ਮਾਰਕੀਟ ਦੀ ਮੰਦਰ ਵਾਲੀ ਗਲੀ ‘ਚ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਾਘਾਟਨ ਕਰਨ ਪਹੁੰਚੇ ਸਨ ਤਾਂ ਉੱਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੀ ਆਪਣੇ ਸਾਥੀਆਂ ਸਮੇਤ ਪਹੁੰਚ ਗਏ । ਉਹਨਾਂ ਨੇ ਬੈਂਸ ਨੂੰ ਉਦਘਾਟਨ ਕਰਨ ਤੋਂ ਰੋਕਣ ਦਾ ਯਤਨ ਕੀਤਾ । ਫਿਰ ਦੋਵਾਂ ਧਿਰਾਂ ਨੇ ਗਾਲੋ – ਗਾਲੀ ਹੋ ਕੇ ਇੱਕ ਦੂਜੇ ਨੂੰ ਦਬਾਅ ਬਣਾਉਣਾ ਚਾਹਿਆ ਜਿਸ ਮਗਰੋਂ ਧੱਕਾ –ਮੁੱਕੀ ਹੋ ਗਈ ਅਤੇ ਪੱਗਾਂ ਤੱਕ ਲਹਿ ਗਈਆਂ ।
ਵਾਇਰਲ ਹੋਏ ਵੀਡਿਓ ‘ਚ ਪੁਲੀਸ ਤਾਂ ਦਿਸ ਰਹੀ ਪਰ ਉਹ ਇਹਨਾਂ ਧਿਰਾਂ ਨੂੰ ਰੋਕਦੀ ਨਜ਼ਰ ਨਹੀਂ ਆਉਂਦੀ । ਸਵਾਲ ਇਹ ਵੀ ਹੈ ਜਿੱਥੇ ਆਮ ਜਨਤਾ ਨੂੰ ਲੌਕਡਾਊਨ ਦੇ ਨਾਂਮ ਤੇ ਪ੍ਰਸ਼ਾਸਨ ਤੱਕ ਕਰਦਾ ਹੈ ਪ੍ਰੰਤੂ ਇਹਨਾਂ ਰਾਜਨੀਤਕ ਪਾਰਟੀਆਂ ਦਾ ਆਗੂਆਂ ਨੂੰ ਐਨੀ ਇਕੱਠ ਕਰਨ ਦੀ ਢਿੱਲ ਕਿਵੇਂ ਦੇ ਸਕਦਾ ਹੈ ?

Real Estate