ਇੱਕ ਪਾਸੇ ਦੇਸ ‘ਚ ਕਰੋਨਾ ਫੈਲ ਰਿਹਾ ਸੀ , ਦੂਜੇ ਪਾਸੇ ਗਲਤ ਜਾਣਕਾਰੀ ਦੇ ਕੇ ਲੱਖਾਂ ਜਾਨਾਂ ਨੂੰ ਖ਼ਤਰੇ ‘ਚ ਪਾ ਰਹੇ ਸੀ ਡਾਕਟਰ

235

ਡਾਕਟਰਾਂ ਨੂੰ ਭਗਵਾਨ ਮੰਨਿਆ ਜਾਂਦਾ ਪਰ ਸਾਰੇ ਡਾਕਟਰ ਭਗਵਾਨ ਨਹੀਂ ਹੁੰਦੇ । ਕੁਝ ਡਾਕਟਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਫਿਰ ਦੇਖਿਓ ਅੰਤਰ
ਡਾ: ਹਰਸ਼ਵਰਧਨ – ਦੇਸ਼ ਦੇ ਸਿਹਤ ਮੰਤਰੀ ਹਨ ਅਤੇ ਕਰੋਨਾ ਨਾਲ ਦੇਸ਼ ਦੀ ਲੜਾਈ ‘ਚ ਅਗਵਾਈ ਕਰ ਰਹੇ ਹਨ।
ਫਰਵਰੀ 2021 ਵਿੱਚ ਡਾ: ਹਰਸ਼ਵਰਧਨ ਨੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੱਲੋਂ ਤਿਆਰ ਕੀਤੀਆਂ ਕੋਰੋਨਿਲ ਗੋਲੀਆਂ ਦੀ ਲਾਂਚਿੰਗ ਸਮੇਂ ਸ਼ਾਮਿਲ ਹੋਏ । ਰਾਮਦੇਵ ਨੇ ਕੋਰੋਨਿਲ ਨੂੰ ਕਰੋਨਾ ਦੀ ਦਵਾਈ ਦੇ ਰੂਪ ‘ਚ ਪੇਸ਼ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਨੂੰ ਵਿਸ਼ਵ ਸਿਹਤ ਸੰਸਥਾ ਦਾ ਸਰਟੀਫਿਕੇਟ ਮਿਲ ਚੁੱਕਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪਤੰਜਲੀ ਦੀ ਕੋਰੋਨਿਲ ਨੂੰ ਵਿਸ਼ਵ ਸਿਹਤ ਸੰਸਥਾ ਦਾ ਸਰਟੀਫਿਕੇਟ ਮਿਲਣ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਅਤੇ ਫਿਰ ਅਜਿਹੇ ਦਾਅਵੇ ‘ਤੇ ਗੁੱਸਾ ਅਤੇ ਨਿਰਾਸਾ ਪ੍ਰਗਟ ਕੀਤੀ । ਐਨਾ ਹੀ ਨਹੀਂ , ਉਹਨਾਂ ਨੇ ਸਿਹਤ ਮੰਤਰੀ ਹਰਸ਼ਵਰਧਨ ਤੋਂ ਕੋਰੋਨਿਲ ਦੀ ਲਾਚਿੰਗ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਸਬੰਧੀ ਹੋਣ ਤੱਕ ਲੈ ਕੇ ਸਫ਼ਾਈ ਵੀ ਮੰਗੀ ।
ਡਾ: ਰਣਦੀਪ ਗੁਲੇਰੀਆ ਏਮਸ , ਦਿੱਲੀ ਦੇ ਨਿਰਦੇਸ਼ਕ ਹਨ। ਜੋ ਦੇਸ਼ ਦੇ ਸਭ ਤੋਂ ਵੱਡੇ ਡਾਕਟਰਾਂ ਵਿੱਚੋਂ ਇੱਕ ਹਨ । ਦੇਸ਼ ਵਿੱਚ ਕੋਰੋਨਾ ਨੂੰ ਨਜਿੱਠਣ ਲਈ ਰਣਨੀਤੀ ਬਣਾਉਣ ਵਿੱਚ ਇਹਨਾ ਦਾ ਅਹਿਮ ਰੋਲ ਹੈ।
ਡਾ: ਗਲੇਰੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ , ‘ ਕੋਰੋਨਾ ਦੇ ਹਲਕੇ ਮਾਮਲੇ ਵਿੱਚ ਸੀਟੀ ਸਕੈਨ ਕਰਾਉਣ ਦਾ ਕੋਈ ਮਤਲਬ ਨਹੀਨ । 1 ਸੀਟੀ 300-400 ਐਕਸਰੇ ਦੇ ਬਰਾਬਰ ਹੁੰਦਾ ਹੈ। ਨੌਜਵਾਨ ਜੇ ਵਾਰ –ਵਾਰ ਸੀਟੀ ਸਕੈਨ ਕਰਾਉਂਦੇ ਹਨ ਤਾਂ ਉਨ੍ਹਾਂ ਦੀ ਜਿੰਦਗੀ ‘ਚ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।
ਐਕਸ਼ਨ- ਡਾਕਟਰ ਦੀ ਸੰਸਥਾ ਇੰਡੀਅਨ ਰੇਡੀਓਲਾਜਿਕਲ ਐਂਡ ਇਮੇਜਿੰਗ ਐਸੋਸੀਏਸ਼ਨ ਨੇ ਡਾ: ਗੁਲੇਰੀਆ ਦੇ ਇਸ ਦਾਅਵੇ ਨੂੰ ਖਤਰਨਾਕ ਦੱਸਦੇ ਹੋਏ ਖਾਰਿਜ ਕਰ ਦਿੱਤਾ । ਸੰਸਥਾ ਨੇ ਕਿਹਾ ਸੀ , ‘ ਆਧੁਨਿਕ ਸੀਟੀ ਸਕੈਨਰਜ ਵਿੱਚੋਂ ਨਿਕਲਣ ਵਾਲਾ ਰੇਡੀਏਸ਼ਨ ਸਿਰਫ਼ 5-10 ਐਕਸਰੇ ਦੇ ਬਰਾਬਰ ਹੁੰਦਾ ਹੈ।
ਛਾਤੀ ਦਾ ਸੀਟੀ ਸਕੈਨ ਬਿਮਾਰੀ ਦੇ ਹਲਕੇ, ਮੱਧਮ ਅਤੇ ਗੰਭੀਰ ਇਨਫੈਕਸ਼ਨ ਦੇ ਮਾਮਲਿਆਂ ਬਾਰੇ ਜਾਣਨ ‘ਚ ਮੱਦਦ ਕਰਦਾ ਹੈ।
ਖਾਸਕਰ ਜਿੰਨ੍ਹਾਂ ਦੇ ਮਰੀਜ਼ਾਂ ਦੀ ਹਾਲਤ ਵਿਗੜ ਰਹੀ ਹੈ, ਉਹਨਾਂ ਦੀ ਬਿਮਾਰੀ ਦੀ ਸਥਿਤੀ ਵੀ ਸੀਟੀ ਸਕੈਨ ਤੋਂ ਪਤਾ ਕੀਤੀ ਜਾ ਸਕਦੀ ਹੈ ।
ਡਾ: ਬਿਸ਼ਵਰੂਪ ਰਾਇ ਚੌਧਰੀ – ਗੈਰ –ਰਵਾਇਤੀ ਤਰੀਕਿਆਂ ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਬਿਸ਼ਵਰੁਪ ਰਾਇ ਚੌਧਰੀ ਨੇ ਫਾਲੋਅਰਜ਼ ਦੀ ਸੰਖਿਆ ਲੱਖਾਂ ਵਿੱਚ ਹੈ।
ਦਸੰਬਰ ,2020 ਵਿੱਚ ਬਿਸਵਰੂਪ ਰਾਇ ਚੌਧਰੀ ਨੇ ਕੋਵਿਡ-19 ਤੇ ‘ਕੋਵਿਡ 1981’ ਨਾਂਮ ਦੀ ਕਿਤਾਬ ਛਾਪੀ । ਇਸ ਵਿੱਚ ਕਰੋਨਾ ਅਤੇ ਇਸਦੀ ਵੈਕਸੀਨ ਨਾਲ ਜੁੜੇ ਕਈ ਗਲਤ ਦਾਅਵੇ ਕੀਤੇ ਗਏ ਸਨ। ਜਿਵੇਂ ਕੋਵਿਡ, ਆਮ ਖੰਘ-ਜੁਕਾਮ ਵਰਗਾ ਹੀ ਹੈ ਜਾਂ ਸਰਕਾਰ ਦਾ ਲੌਕਡਾਊਨ ਲਗਾਉਣਾ ਅਤੇ ਮਾਸਕ ਨੂੰ ਲਾਜ਼ਮੀ ਕਰਨ ਦਾ ਫੈਸਲਾ ਗਲਤ ਹੈ।
ਕੀ ਹੋਇਆ ਐਕਸ਼ਨ – ਲਗਾਤਾਰ ਕੋਵਿਡ- 19 ਨਾਲ ਜੁੜੇ ਝੂਠੇ ਅਤੇ ਭਰਮਾਊ ਦਾਅਵਿਆਂ ਦੇ ਚੱਲਦਿਆਂ ਇਸਨੂੰ ਫੇਸਬੁੱਕ, ਟਵਿੱਟਰ ਅਤੇ ਯੁਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬੈਨ ਕਰ ਦਿੱਤਾ । ਪਰ ਮੀਡੀਆ ਵਿੱਚ ਅੱਜ ਵੀ ਚੌਧਰੀ ਦੇ ਫਾਲੋਆਰਜ਼ ਉਸਦੇ ਦਾਅਵਿਆਂ ਨੂੰ ਵਟਸਅਪ ਅਤੇ ਹੋਰ ਮੈਸੇਜਿੰਗ ਐਪ ਦੇ ਜ਼ਰੀਏ ਲੋਕਾਂ ‘ਚ ਫੈਲਾ ਰਹੇ ਹਨ।
ਹੀਲਰ ਭਾਸ਼ਕਰ – ਤਾਮਿਲਨਾਡੂ ਦੇ ਲੋਕਾਂ ਵਿੱਚ ‘ਹੀਲਰ ਭਾਸਕਰ’ ਨਾਂਮ ਬਹੁਤ ਪ੍ਰਸਿੱਧ ਹੈ। ਕੈਂਪ ਲਗਾ ਕੇ ਲੋਕਾਂ ਇਲਾਜ ਕਰਦੇ ਹਨ। ਯੂ ਟਿਊਬ ਤੇ ਉਹਨਾ ਦੇ 6 ਲੱਖ 40 ਹਜ਼ਾਰ ਸਬਸਕਰਾਈਬਰ ਹਨ।
ਪਹਿਲੀ ਲਹਿਰ ਦੇ ਵੱਧ ਰਹੇ ਮਾਮਲਿਆਂ ਦੇ ਵਿੱਚ ਭਾਸਕਰ ਨੇ ਦਾਅਵਾ ਕੀਤਾ ਸੀ ਕਿ ਇਲਊਮਿਨਾਟੀ ਕਰੋਨਾ ਵਾਇਰਸ ਪ੍ਰਭਾਵਿਤ ਲੋਕਾਂ ਨੂੰ ਪਹਿਲਾਂ ਅਲੱਗ ਕਰਨਗੇ ਫਿਰ ਜਨਸੰਖਿਆ ਘੱਟ ਕਰਨ ਲਈ ਉਹਨਾਂ ਨੂੰ ਮਾਰ ਦੇਣਗੇ। ਹੁਣੇ ਭਾਸਕਰ ਨੇ ਦਾਅਵਾ ਕੀਤਾ ਹੈ ਕਿ ‘ ਮਾਸਕ ਪਹਿਨਣ ਵਾਲੇ ਲੋਕਾਂ ਦਾ ਆਕਸੀਜਨ ਪੱਧਰ ਡਿੱਗ ਰਿਹਾ ਹੈ।
ਐਕਸ਼ਨ – ਕੋਵਿਡ- 19 ਨਾਲ ਜੁੜੇ ਅਵਿਗਿਆਨਕ ਇਲਾਜ ਦੱਸਣ ਵਾਲੀ ਇੱਕ ਵਾਇਰਲ ਵੀਡੀਓ ਕਲਿੱਪ ਦੇ ਲਈ ਭਾਸਕਰ ਨੂੰ ਕੋਇੰਬਟੂਰ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ । ਮਾਸਕ ਪਹਿਨਣ ਨਾਲ ਆਕਸੀਜਨ ਪੱਧਰ ਡਿੱਗ ਜਾਣ ਦੇ ਦਾਅਵੇ ਖਿਲਾਫ਼ ਡੀਐਮਏ ਪਾਰਟੀ ਦੇ ਇੱਕ ਨੇਤਾ ਐਫਆਈਆਰ ਦਰਜ ਕਰਵਾਈ ਹੈ।
ਥਨਿਕਾਸਲਮ ਬਿਨਾ ਕਿਸੇ ਮੈਡੀਕਲ ਡਿਗਰੀ ਦੇ ਕੋਇੰਬਟੂਰ ਵਿੱਚ ਸਿੱਧਾ ਨਾਂਮ ਦਾ ਹਸਪਤਾਲ ਚਲਾ ਰਹੇ ਰਿਹਾ ਹੈ।
ਕਰੋਨਾ ਦੀ ਪਹਿਲੀ ਲਹਿਰ ਦੌਰਾਨ ਇਸਨੇ ਕਰੋਨਾ ਦੇ ਇਲਾਜ ਲਈ ਹਰਬਲ ਦਵਾਈ ਖੋਜਣ ਦਾ ਦਾਅਵਾ ਕੀਤਾ ਸੀ । ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਜਰੀਏ ਇਸਨੇ ਉਸਦਾ ਝੂਠਾ ਪ੍ਰਚਾਰ ਵੀ ਕੀਤਾ ।
ਕੀ ਹੋਇਆ ਐਕਸ਼ਨ – ਡਾਇਰੈਕਟਰ ਆਫ ਇੰਡੀਅਨ ਮੈਡੀਸਨ ਐਂਡ ਹੋਮਿਓਪੈਥੀ ਨੇ ਇਸ ਵਿਰੁੱਧ ਸਿ਼ਕਾਇਤ ਦਰਜ ਕਰਵਾਈ । ਮਈ 2020 ਵਿੱਚ ਤਾਮਿਲਨਾਡੂ ਪੁਲੀਸ ਨੇ ਉਸਨੂੰ ਮਹਾਮਾਰੀ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ।

Real Estate