ਜਰਨੈਲ ਸਿੰਘ ਦੀ ਕਰੋਨਾ ਅੱਗੇ ਹਾਰ

303

ਸੁਖਨੈਬ ਸਿੰਘ ਸਿੱਧੂ
7 ਅਪਰੈਲ 2009 ਨੂੰ ਦਿੱਲੀ ‘ਚ ਕੇਂਦਰ ਸਰਕਾਰ ਦੀ ਚੱਲ ਰਹੀ ਪ੍ਰੈਸ ਕਾਨਫਰੰਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਪੀ ਚਿੰਦਬਰਮ ਤੇ ਜੁੱਤਾ ਵਗਾਹ ਕੇ ਮਾਰਨ ਨਾਲ ਇੱਕ ਪੱਤਰਕਾਰ ਚਰਚਾ ਵਿੱਚ ਆਇਆ ਸੀ । ਉਹ ਸੀ ਜਰਨੈਲ ਸਿੰਘ । ਜਿਸਨੂੰ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਤੇ ਉਹ ਵਿਧਾਇਕ ਬਣੇ ਸਨ।
ਪਰ ਕਰੋਨਾ ਦੀ ਖ਼ਤਰਨਾਕ ਬਿਮਾਰੀ ਕਾਰਨ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ।
ਸ: ਜਰਨੈਲ ਸਿੰਘ ਨੇ ਜਦੋਂ ਗ੍ਰਹਿ ਮੰਤਰੀ ‘ਤੇ ਜੁੱਤੀ ਸੁੱਟੀ ਤਾਂ ਉਦੋਂ ਦੋ ਤਰੀਕਿਆਂ ਨਾਲ ਚਰਚਾ ਹੋਈ ਕਿ ਤਾਂ ਜਾਬਾਜ਼ ਸਿੱਖ ਯੋਧੇ ਵਜੋਂ ਦੂਜੀ ਆਲੋਚਨਾਤਮਕ ਢੰਗ ਨਾਲ ਕਿ ਇੱਕ ਪੱਤਰਕਾਰ ਨੇ ਅਜਿਹੀ ਹਰਕਤ ਕਿਉਂ ਕੀਤੀ ।
ਇਸ ਸਬੰਧ ਵਿੱਚ ਜਰਨੈਲ ਸਿੰਘ ਨੇ ਕਿਹਾ ਸੀ , ‘ ਮੈਂ ਉੱਥੋ ਗਲਤ ਸੀ , ਪਰ ਮੇਰੀ ਭਾਵਨਾ ਗਲਤ ਨਹੀਂ ਸੀ ।’
ਉਦੋਂ ਚਿੰਦਬਰਮ ਨੇ ਮਾਮਲਾ ਦਰਜ ਨਹੀਂ ਕਰਵਾਇਆ ਸੀ ।

ਦੈਨਿਕ ਜਾਗਰਣ ਅਖਬਾਰ ਦੀ ਪੱਤਰਕਾਰਿਤਾ ਛੱਡਣੀ ਪਈ ਤਾਂ ਉਦੋਂ ਪੰਥਕ ਹਲਕਿਆਂ ਨੇ ਜਰਨੈਲ ਸਿੰਘ ਨੂੰ ਬਹੁਤ ਮਾਣ-ਤਾਣ ਦਿੱਤਾ ਸ਼ਰੋਮਣੀ ਕਮੇਟੀ ਨੇ ਬਕਾਇਦਾ ਸਨਮਾਨਿਤ ਕੀਤਾ ।
2014 ਦੀਆਂ ਆਮ ਚੋਣਾਂ ‘ਚ ਪੱਛਮੀ ਦਿੱਲੀ ਤੋਂ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਉਨਾਂ ਨੇ ਦਿੱਲੀ 2015 ‘ਚ ਰਾਜੌਰੀ ਗਾਰਡਨ ਤੋਂ ਉਹਨਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਜਿੱਤ ਹਾਸਲ ਹੋਈ ।
ਬਾਅਦ ਵਿੱਚ ਪਾਰਟੀ ਦੀ ਲੀਡਰਸਿਪ ਨੇ ਜਰਨੈਲ ਸਿੰਘ ਨੂੰ ਪੰਜਾਬ ਦੇ ਜਰਨੈਲ ਬਣਾ ਕੇ ਭੇਜਿਆ ਅਤੇ ਉਹ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਚਿਹਰਾ ਵੀ ਬਣੇ । ਜਦਕਿ ਪਾਰਟੀ ਅੰਦਰਲੀ ਕਸ਼ਕਮਸ਼ ਕਾਰਨ ਚੱਲਦੀਆਂ ਚੋਣਾਂ ‘ਚ ਇਹ ਦਬਾਅ ਬਣਾਇਆ ਗਿਆ ਕਿ ਸ: ਜਰਨੈਲ ਸਿੰਘ ਨੂੰ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਈ ਜਾਵੇ ।
ਜਰਨੈਲ ਸਿੰਘ ਨੇ ਦਿੱਲੀ ਤੋਂ ਬਤੌਰ ਵਿਧਾਇਕ ਅਸਤੀਫ਼ਾ ਦਿੱਤਾ ਅਤੇ ਪੰਜਾਬ ਦੇ ਤਤਕਾਲੀ ਅਤੇ ਮੌਜੂਦਾ ਮੁੱਖ ਮੰਤਰੀ ਵਿਰੁੱਧ ਚੋਣ ਲੜੀ , ਨਤੀਜਾ ਦਾ ਪਹਿਲਾਂ ਵੀ ਸਪੱਸ਼ਟ ਸੀ , ਹੋਇਆ ਵੀ ਉਸੇ ਤਰ੍ਹਾਂ ਬਹੁਤ ਥੋੜੀਆਂ ਵੋਟਾਂ ਨਾਲ ਉਹਨਾ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਵਿੱਚੋਂ ਸਰਗਰਮੀਆਂ ਘੱਟ ਹੋਈਆਂ ਅਤੇ ਫਿਰ ਦਿੱਲੀ ‘ਚ ਵੀ ਪਾਰਟੀ ਨੇ ਉਸਨੂੰ ਅੱਖੋਂ ਪਰੋਖੇ ਕੀਤਾ ਤਾਂ ਜਰਨੈਲ ਸਿੰਘ ਨੇ ਸਰਗਰਮ ਸਿਆਸਤ ਵਿੱਚੋਂ ਟਾਲਾ ਵੱਟ ਲਿਆ ।
ਜਰਨੈਲ ਸਿੰਘ ਦੇ ਮਨ ‘ਚ ਬਾਕੀ ਸਿੱਖਾਂ ਵਾਂਗੂੰ ਇਹ ਵੀ ਅਕਸਰ ਚੱਲਦਾ ਰਹਿੰਦਾ ਸੀ ਕਿ ਕੇਜਰੀਵਾਲ ਸਰਕਾਰ ਸਿੱਖਾਂ ਨੂੰ ਬਣਦੀ ਨੁੰਮਾਇੰਦਗੀ ਨਹੀਂ ਦਿੰਦੀ ਕਿਉਂਕਿ ਦਿੱਲੀ ਸਰਕਾਰ ਨੇ ਹਾਲੇ ਵੀ ਸਿੱਖ ਚਿਹਰੇ ਨੂੰ ਮੰਤਰੀ ਮੰਡਲ ‘ਚ ਸ਼ਾਮਿਲ ਨਹੀਂ ਕੀਤਾ ।
ਕੁਝ ਦਿਨ ਪਹਿਲਾਂ ਉਸਨੇ ਖੁਦ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਕਰੋਨਾ ਦੀ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ।
1973 ‘ਚ ਜਨਮੇ ਜਰਨੈਲ ਸਿੰਘ ਬਾਰੇ ਅੱਜ 14 ਮਈ ਨੂੰ ਮੰਦਭਾਗੀ ਖ਼ਬਰ ਆ ਗਈ ।

Real Estate