ਗੁਜਰਾਤ ਸਰਕਾਰ ਕਿੰਨੀਆਂ ਮੌਤਾਂ ਛੁਪਾ ਰਹੀ ? ਬੀਤੇ 71 ਦਿਨਾਂ ‘ਚ 1.23 ਲੱਖ ਮੌਤ ਦੇ ਸਰਟੀਫਿਕੇਟ ਜਾਰੀ ਹੋਏ ?

284

ਗੁਜਰਾਤ ਵਿੱਚ ਕਰੋਨਾ ਦੇ ਨਵੇਂ ਮਾਮਲੇ ਅਤੇ ਮੌਤਾਂ ਦੇ ਅੰਕੜਾ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਅਹਿਮਦਾਬਾਦ , ਸੂਰਤ , ਰਾਜਕੋਟ , ਭਾਵਨਗਰ , ਜਾਮਨਗਰ ਵਰਗੇ ਜਿਲਿਆਂ ਵਿੱਚ ਅਜਿਹੇ ਹਾਲਤ ਹਨ ਕਿ ਸ਼ਮਸ਼ਾਨ ਘਾਟਾਂ ਵਿੱਚ ਲਾਈਨਾਂ ਲੱਗ ਰਹੀਆਂ ਹਨ। ਪਰ ਇਸ ਬਾਵਜੂਦ ਸਰਕਾਰ ਕਰੋਨਾ ਨਾਮ ਮਰਨ ਵਾਲਿਆਂ ਦਾ ਸਹੀ ਅੰਕੜਿਆਂ ਛਿਪਾਉਣ ਦੀ ਕੋਸਿ਼ਸ਼ ਕਰ ਰਹੀ ਹੈ।
ਦੈਨਿਕ ਭਾਸਕਰ ਨੇ 1 ਮਾਰਚ ਤੋਂ 10 ਮਈ 2021 ਤੱਕ ਦੇ ਡੈੱਥ ਸਰਟੀਫਿਕੇਟ ਫਰੋਲਿਆ ਤਾਂ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ । ਇਸ ਤੋਂ ਪਤਾ ਲੱਗਦਾ ਕਿ 33 ਜਿਲ੍ਹਿਆਂ ਅਤੇ 8 ਨਿਗਮਾਂ ਦੁਆਰਾ ਸਿਰਫ਼ 71 ਵਿੱਚ ਹੀ 1 ਲੱਖ 23 ਹਜ਼ਾਰ 871 ਡੈੱਥ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਜਦਕਿ ਸਰਕਾਰੀ ਅੰਕੜਿਆਂ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਸਿਰਫ਼ 4218 ਹੀ ਦੱਸੀ ਗਈ ਹੈ। ਹੁਣ ਸਵਾਲ ਹੈ ਕਿ ਸਿਰਫ਼ 71 ਦਿਨਾਂ ਵਿੱਚ ਕਰੀਬ ਸਵਾ ਲੱਖ ਦੀ ਮੌਤ ਕਿਵੇਂ ਹੋ ਗਈ ?
ਡੈੱਥ ਸਰਟੀਫਿਕੇਟ ਦੇ ਮੁਤਾਬਿਕ ਇਸ ਸਾਲ ਮਾਰਚ ਦੇ ਮਹੀਨੇ ਵਿੱਚ 26026 , ਅਪਰੈਲ ਵਿੱਚ 57796, ਅਤੇ ਮਈ ਦੇ ਪਹਿਲੇ 10 ਦਿਨਾਂ ‘ਚ 40051 ਮੌਤਾਂ ਹੋਈਆਂ ਹਨ। ਇਹਨਾਂ ਅੰਕੜਿਆਂ ਦੀ ਤੁਲਨਾ ‘ਚ 2020 ਨਾਲ ਕਰੀਏ ਤਾਂ ਮਾਰਚ ਵਿੱਚ 23553, ਅਪਰੈਲ 2020 ਵਿੱਚ 21591 ਅਤੇ ਮਈ 2020 ਵਿੱਚ 13125 ਮੌਤਾਂ ਦਰਜ ਕੀਤੀਆਂ ਗਈਆਂ ਸਨ। ਮਤਲਬ ਇਸ ਸਾਲ ‘ਚ 71 ਦਿਨਾਂ ‘ਚ ਅੰਕੜਾ ਦੁਗਣਾ ਹੋ ਗਿਆ ।

Real Estate