ਆਖਿਰੀ ਸਾਹ ਤੋਂ ਪਹਿਲਾਂ ਮਰਦੀ ਮਾਂ ਨੇ ਪੁੱਤ ਤੋਂ ਸੁਣਿਆ ਵੀਡਿਓ ਕਾਲ ਤੇ ਗੀਤ

229

ਸ਼ਸ਼ੀ ਮਿਸ਼ਰਾ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਇੱਕ ਡਾਕਟਰ ਦੀ ਪੋਸਟ ਵਾਇਰਲ ਹੋ ਰਹੀ ਹੈ। ਜਿਸਨੂੰ ਦੇਖ ਕੇ ਹਜ਼ਾਰਾਂ ਲੋਕ ਸ਼ੇਅਰ ਕਰ ਰਹੇ ਹਨ ਅਤੇ ਭਾਵੁਕ ਹੋ ਕੇ ਕੂਮੈਂਟ ਕਰ ਰਹੇ ਹਨ। ਇਸ ਪੋਸਟ ਉਸ ਵਿਅਕਤੀ ਬਾਰੇ ਹੈ , ਜਿਸਦੀ ਮਾਂ ਹਸਪਤਾਲ ਦੇ ਬੈੱਡ ਤੇ ਗੰਭੀਰ ਹਾਲਤ ਵਿੱਚ ਪਈ ਹੈ , ਡਾਕਟਰਾਂ ਨੂੰ ਉਸਦੇ ਜਿੰਦਾ ਰਹਿਣ ਦੀ ਕੋਈ ਉਮੀਦ ਨਹੀਂ । ਉਸਦੇ ਪੁੱਤ ਨੂੰ ਵੀ ਪਤਾ ਕਿ ਮਾਂ ਨਹੀਂ ਬਚੇਗੀ , ਇਸ ਲਈ ਉਹ ਮਾਂ ਨੂੰ ਮਰਦੇ ਸਮੇਂ ਇੱਕ ਗੀਤ ਸੁਣਾ ਰਿਹਾ ਹੈ।
ਅਪੋਲ ਗਲੇਨੀਗਲਸ ਹਸਪਤਾਲ ਦੇ ਆਈਸੀਯੂ ਵਿੱਚ ਡਾਕਟਰ ਦੀਪਸਿ਼ਖਾ ਘੋਸ਼ ਨੇ ਦੱਸਿਆ ਕਿ ਕਰੋਨਾ ਦੀ ਮਹਾਮਾਂਰੀ ਦੌਰਾਨ ਹਸਪਤਾਲ ‘ਚ ਭਰਤੀ ਮਰੀਜ਼ਾਂ ਦੀ ਉਨ੍ਹਾਂ ਦੇ ਸਾਕ –ਸਬੰਧੀਆਂ ਨਾਲ ਆਪਣੇ ਫੋਨ ਤੋਂ ਵੀਡਿਓ ਕਾਲ ਕਰਵਾਉਂਦੀ ਹੈ।ਜਿੰਦਗੀ ਅਤੇ ਮੌਤ ਦੀ ਜੰਗ ‘ਚ ਜਦੋਂ ਉਹ ਵੀਡਿਓ ਕਾਲ ਕਰਦੇ ਹਨ ਤਾਂ ਉਹ ਬਹੁਤ ਖੁਸ਼ ਨਜ਼ਰ ਆਉਂਦੇ ਹਨ।
ਬੁੱਧਵਾਰ ਨੂੰ ਉਹਨਾਂ ਨੇ ਅਜਿਹੀ ਹੀ ਇੱਕ ਵੀਡਿਓ ਕਾਲ ਕਰਾਈ ਪਰ ਉਸਨੂੰ ਉਮੀਦ ਨਹੀਂ ਸੀ ਕਿ ਇਹ ਵੀਡਿਓ ਕਾਲ ਉਸਦੇ ਲਈ ਬਹੁਤ ਭਾਵੁਕ ਹੋਣ ਵਾਲੀ ਹੈ। ਆਈਸੀਯੂ ਵਿੱਚ ਜੋ ਹੋਇਆ ਉਹਦੇ ਲਈ ਉਹ ਬਿਲਕੁਲ ਤਿਆਰ ਨਹੀਂ ਸੀ ।
ਡਾ: ਦੀਪਸਿ਼ਖਾ ਦੱਸਦੀ ਹੈ ਕਿ 47 ਸਾਲ ਦੀ ਔਰਤ ਨੇ ਆਪਣੇ 25ਸਾਲ ਦੇ ਬੇਟੇ ਨਾਲ ਵੀਡਿਓ ਕਾਲ ਕੀਤੀ । ਬੇਟੇ ਨੇ ਆਪਣੇ ਮਾਂ ਦਾ ਹਾਲਚਾਲ ਪੁੱਛਿਆ। ਉਸ ਮਗਰੋਂ ਬੇਟੇ ਨੇ 1973 ‘ਚ ਬਣੀ ਫਿਲਮ ‘ਆ ਗਲੇ ਲੱਗ ਜਾ’ ਦਾ ਕਿਸ਼ੋਰ ਕੁਮਾਰ ਦਾ ਗਾਇਆ ਗੀਤ ਗਾ ਰਿਹਾ ਸੀ ਤਾਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੋਸ਼ ਆ ਗਏ। ਗੀਤ ਸੀ ,’ਤੇਰਾ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ —।’
ਟਵਿੱਟਰ ਤੇ ਪੋਸਟ ਕਰਨ ਕੀਤੇ ਇਸ ਵੀਡਿਓ ਜਿ਼ਕਰ ਹੈ ਉਹਨਾਂ ਪਲਾਂ ਦਾ , ਡਾਕਟਰ ਨੇ ਲਿਖਿਆ ਕਿ ‘ਅੱਜ , ਮੇਰੀ ਸਿਫ਼ਟ ਖ਼ਤਮ ਹੋਣ ਤੋਂ ਬਾਅਦ ਇੱਕ ਮਾਂ ਨੇ ਆਪਣੇ ਬੱਚੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ । ਮੈਂ ਵੀਡਿਓ ਕਾਲ ਕਰਾ ਦਿੱਤਾ । ਮੈਂ ਆਪਣੇ ਹੱਥ ‘ਚ ਫੋਨ ਲੈ ਕੇ ਖੜੀ ਸੀ । ਬੇਟਾ ਗੀਤ ਗਾ ਰਿਹਾ ਸੀ , ‘ ਤੇਰਾ ਮੁਝਸੇ ਹੈ ਪਹਿਲੇ ਦਾ ਨਾਤਾ ਕੋਈ , ਯੂ ਹੀ ਨਹੀਂ ਦਿਲ ਲੁਭਾਤਾ ਕੋਈ ,’ ਮੈਂ ਇਸ ਦੌਰਾਨ ਬੇਟੇ ਅਤੇ ਮਾਂ ਦੋਵਾਂ ਦੇ ਚਿਹਰੇ ਦੇ ਭਾਵ ਵਾਰੀ-ਵਾਰੀ ਦੇਖ ਰਹੀ ਸ । ਕਾਲ ਖ਼ਤਮ ਹੋਈ ਤਾਂ ਔਰਤ ਨੇ ਮੈਨੂੰ ਗਲੇ ਲਗਾਇਆ।

Real Estate