ਵਰਜੀਨੀਆ ਵਿੱਚ 8 ਸਾਲਾਂ ਲੜਕਾ ਕਰ ਰਿਹਾ ਹੈ, ਬੇਘਰੇ ਲੋਕਾਂ ਦੀ ਸਹਾਇਤਾ

458

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਮਈ 2021
ਵਰਜੀਨੀਆ ਵਿੱਚ ਇੱਕ 8 ਸਾਲਾਂ ਦਾ ਲੜਕਾ ਬੇਘਰੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਜ਼ੋਹੈਬ ਬੇਗ ਨਾਮ ਦੇ ਇਸ ਲੜਕੇ ਨੇ ਪਿਛਲੇ ਸਾਲ ਫਰੰਟ ਲਾਈਨ ਕਰਮਚਾਰੀਆਂ ਲਈ ਦੀ ਸਹਾਇਤਾ ਕਰਨ ਲਈ ਵੱਧ ਤੋਂ ਵੱਧ ਨਿੱਜੀ ਸੁਰੱਖਿਆ ਉਪਕਰਣਾਂ (ਪੀ ਪੀ ਈ) ਨੂੰ ਇਕੱਠਾ ਕਰਨ ਨੂੰ ਆਪਣਾ ਮਿਸ਼ਨ ਬਣਾਇਆ ਸੀ ਅਤੇ ਉਸਨੇ 6,000 ਤੋਂ ਵੱਧ ਉਪਕਰਣਾਂ ਨਾਲ ਸਹਾਇਤਾ ਕੀਤੀ ਸੀ। ਜਦਕਿ ਇਸ ਬੱਚੇ ਵੱਲੋਂ ਹੁਣ ਆਪਣਾ ਧਿਆਨ ਬੇਘਰ ਭਾਈਚਾਰੇ ਦੇ ਵਿਕਾਸ ਵੱਲ ਤਬਦੀਲ ਕਰ ਦਿੱਤਾ ਗਿਆ ਹੈ।
ਬੇਗ ਨੇ ਹਾਲ ਹੀ ਵਿੱਚ ਗਲੋਬਲ ਯੁਵਕ ਸੇਵਾ ਦਿਵਸ ਦੀ ਜ਼ਰੂਰਤ ਵਿੱਚ ਘੱਟੋ ਘੱਟ 1000 ਲੋਕਾਂ ਤੱਕ ਪਹੁੰਚਣ ਲਈ ਆਪਣਾ ਨਿਸ਼ਾਨਾ ਮਿੱਥਿਆ ਹੈ, ਜੋ ਕਿ 5 ਤੋਂ 25 ਸਾਲ ਦੀ ਉਮਰ ਦੀ ਬਹਾਦਰੀ ਨੂੰ ਉਜਾਗਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨ ਸੇਵਾ ਪ੍ਰੋਗਰਾਮ ਹੈ। ਬੇਗ , ਇੱਕ ਹੋਰ ਵਿਅਕਤੀ ਸ਼ੈਰਨ ਵਾਈਜ਼ ਜੋ ਪਹਿਲਾਂ ਬੇਘਰ ਸੀ ਅਤੇ ਹੁਣ ਬੇਘਰੇ ਲੋਕਾਂ ਦੀ ਵਕਾਲਤ ਕਰਦਾ ਹੈ, ਦੇ ਨਾਲ ਮਿਲ ਕੇ ਵਾਸ਼ਿੰਗਟਨ, ਡੀ.ਸੀ. ਦੇ ਨਿਊਜਰਸੀ ਐਵੇਨਿਊ ਦੇ ਨੇੜੇ ਤੀਜੀ ਸਟਰੀਟ ਦੀ ਸੁਰੰਗ ਦੇ ਕਿਨਾਰੇ ਬੇਘਰ, ਲੋੜਵੰਦ ਲੋਕਾਂ ਨੂੰ ਭੋਜਨ, ਟਾਇਲਟਰੀ ਕਿੱਟਾਂ ਅਤੇ ਸਪਲਾਈ ਦੇਣ ਲਈ ਜਾਂਦਾ ਹੈ। ਹਰੇਕ ਕਿੱਟ ਸਥਾਨਕ ਕੰਪਨੀਆਂ ਦੇ ਦਾਨ ਦੁਆਰਾ ਦਿੱਤੀ ਜਾਂਦੀ ਹੈ, ਜਿਸਨੂੰ ਬੇਗ ਨਿੱਜੀ ਤੌਰ ਤੇ ਪਹੁੰਚਾਉਦਾ ਹੈ। ਇਸਦੇ ਇਲਾਵਾ ਉਹ ਦੰਦਾਂ ਦੇ ਡਾਕਟਰਾਂ ਦੇ ਦਫਤਰਾਂ, ਵਪਾਰੀਆਂ ਆਦਿ ਨਾਲ ਵੀ ਜੁੜਿਆ ਹੋਇਆ ਹੈ। ਹਾਲਾਂਕਿ ਗਲੋਬਲ ਯੁਵਕ ਸੇਵਾ ਦਿਹਾੜਾ ਬੀਤ ਚੁੱਕਾ ਹੈ, ਪਰ ਬੇਗ ਕਹਿੰਦਾ ਹੈ ਕਿ ਉਸਦਾ ਮਿਸ਼ਨ ਅਜੇ ਬਹੁਤ ਦੂਰ ਹੈ। ਜਿੰਨਾ ਚਿਰ ਉਹ ਆਪਣੇ ਆਸ ਪਾਸ ਦੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ, ਉਸਨੇ ਕਿਹਾ ਕਿ ਉਹ ਇਸ ਵਿੱਚ ਖੁਸ਼ੀ ਪ੍ਰਾਪਤ ਕਰਦਾ ਹੈ। ਇਸ ਸਹਾਇਤਾ ਤੋਂ ਇਲਾਵਾ ਬੇਗ ਬੱਚਿਆਂ ਨੂੰ ਇਹ ਵੀ ਦਿਖਾਉਣਾ ਚਾਹੁੰਦਾ ਹਾਂ ਕਿ ਸਹਾਇਤਾ ਕਰਨ ਲਈ ਉਮਰ ਦੀ ਕੋਈ ਵੀ ਸੀਮਾਂ ਨਹੀਂ ਹੈ, ਤੁਸੀਂ ਆਪਣੀ ਕਮਿਊਨਿਟੀ ਵਿੱਚ ਹਮੇਸ਼ਾਂ ਫਰਕ ਅਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹੋ।

Real Estate