ਅਮਰੀਕਾ ਦੇ ਦੱਖਣ-ਪੂਰਬ ਵਿੱਚ 1000 ਤੋਂ ਵੱਧ ਗੈਸ ਸਟੇਸ਼ਨਾਂ ‘ਤੇ ਖਤਮ ਹੋਇਆ ਤੇਲ

198

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਮਈ 2021
ਅਮਰੀਕਾ ਦੇ ਦੱਖਣੀ ਪੂਰਬੀ ਖੇਤਰਾਂ ਵਿੱਚ 1000 ਤੋਂ ਵੱਧ ਗੈਸ ਸਟੇਸ਼ਨਾਂ ਨੂੰ ਮੰਗਲਵਾਰ ਨੂੰ ਕਲੋਨੀਅਲ ਪਾਈਪ ਲਾਈਨ ਉੱਪਰ ਹੋਏ ਸਾਈਬਰ ਅਟੈਕ ਕਾਰਨ ਫਿਊਲ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਸੰਸਥਾ ਗੈਸ ਬਡੀ ਜੋ ਕਿ ਦੇਸ਼ ਭਰ ਵਿੱਚ ਲੱਗਭਗ 5 ਮਿਲੀਅਨ ਐਪ ਉਪਭੋਗਤਾਵਾਂ ਦੇ ਅੰਕੜੇ ਤਿਆਰ ਕਰਦੀ ਹੈ ਦੇ ਅਨੁਸਾਰ ਉੱਤਰੀ ਕੈਰੋਲਿਨਾ ਦੇ 5,400 ਸਟੇਸ਼ਨਾਂ ਵਿੱਚੋਂ 8.5 ਪ੍ਰਤੀਸ਼ਤ ਅਤੇ ਵਰਜੀਨੀਆ ਦੇ ਲੱਗਭਗ 3,900 ਵਿੱਚੋਂਂ 7.7 ਪ੍ਰਤੀਸ਼ਤ ਗੈਸ ਸ਼ਟੇਸ਼ਨ ਪ੍ਰਭਾਵਿਤ ਹੋਏ ਹਨ। ਕਲੋਨੀਅਲ ਪਾਈਪ ਲਾਈਨ ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਰਿਨਸਮਵੇਅਰ ਹਮਲੇ ਦੇ ਬਾਅਦ ਆਪਣਾ 5,500 ਮੀਲ, ਦਾ ਟੈਕਸਸ ਤੋਂ ਨਿਊਜਰਸੀ ਦਾ ਨੈਟਵਰਕ ਬੰਦ ਕੀਤਾ ਹੈ ਜੋ ਕਿ ਪੂਰਬੀ ਤੱਟ ਨੂੰ ਇਸ ਦੇ ਲੱਗਭਗ 45 ਪ੍ਰਤੀਸ਼ਤ ਗੈਸ, ਡੀਜ਼ਲ ਅਤੇ ਜੈੱਟ ਈਂਧਨ ਦੀ ਪੂਰਤੀ ਕਰਦਾ ਹੈ। ਇਸ ਲਈ ਅਮਰੀਕੀ ਸਰਕਾਰ ਨੇ ਰੂਸ ਵਿੱਚ ਹੈਕਰਾਂ ਨੂੰ ਦੋਸ਼ੀ ਠਹਿਰਾਇਆ ਹੈ ਜੋ ਆਪਣੇ ਆਪ ਨੂੰ “ਡਾਰਕਾਈਡ” ਕਹਿੰਦੇ ਹਨ। ਐਨਰਜੀ ਸੈਕਟਰੀ ਜੈਨੀਫਰ ਗ੍ਰੈਨਹੋਮ ਨੇ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਦੌਰਾਨ ਕਿਹਾ ਹੈ ਕਿ ਕਲੋਨੀਅਲ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨ ਅਤੇ ਨੈੱਟਵਰਕ ਦੇ ਕੁੱਝ ਹਿੱਸੇ ਨੂੰ ਮੈਨੂਅਲ ਸੇਵਾ ਵਿੱਚ ਵਾਪਸ ਪਾਉਣ ਲਈ ਕੰਮ ਕਰ ਰਿਹਾ ਹੈ।

Real Estate